21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਲੁਟੇਰਿਆਂ ਨੇ ਗਹਿਣਿਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, 4 ਗਿ੍ਫ਼ਤਾਰ

ਕੁਮਾਰ ਜਿਊਲਰਜ਼ ਸਟੋਰ ਦਾ ਬਾਹਰੀ ਦਿ੍ਸ਼ | <br/> 22-06-2025
ਸਾਨ ਫਰਾਂਸਿਸਕੋ/ਸੈਕਰਾਮੈਂਟੋ 21 ਜੂਨ (ਐਸ ਅਸ਼ੋਕ ਭÏਰਾ, ਹੁਸਨ ਲੜੋਆ ਬੰਗਾ)-ਕੱਲ੍ਹ ਬੇ-ਏਰੀਆ 'ਚ ਪੈਂਦੇ ਫਰੀਮਾਂਟ ਸ਼ਹਿਰ 'ਚ ਪੰਜਾਬੀਆਂ ਦੀ ਇੱਕ ਗਹਿਣਿਆਂ ਦੀ ਦੁਕਾਨ 'ਕੁਮਾਰ ਜਿਊਲਰਸ' ਦੀ ਬੁਰੀ ਤਰ੍ਹਾਂ ਭੰਨਤੋੜ ਤੋਂ ਬਾਅਦ ਲੁੱਟ ਲਈ ਗਈ | ਘਟਨਾ ਸ਼ਾਮ ਸਾਢੇ ਕੁ ਪੰਜ ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ¢ ਕੁਮਾਰ ਜਿਊਲਰਸ ਜੋ ਤਿੰਨ ਦਹਾਕਿਆਂ ਤੋਂ ਇਸ ਸਟੋਰ ਸਮੇਤ ਹੋਰ ਵੀ ਗਹਿਣਿਆਂ ਦੇ ਸਟੋਰ ਚਲਾਉਂਦਾ ਹੈ ਇਸ ਲੁੱਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ¢ ਕੁਝ ਸਾਲ ਪਹਿਲਾਂ ਵੀ ਇਸੇ ਸਟੋਰ 'ਤੇ ਅਜਿਹੀ ਹੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ¢ ਫਰੀਮਾਂਟ ਪੁਲਿਸ ਦੇ ਅਨੁਸਾਰ, ਸ਼ੱਕੀਆਂ ਦੇ ਇੱਕ ਗਰੋਹ, ਜਿਸ ਵਿਚ ਇੱਕ ਦਰਜਨ ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ਦੀ ਖਬਰ ਹੈ, ਨੇ ਸਟੋਰਫਰੰਟ ਵਿਚ ਦਾਖਲ ਹੋਣ ਲਈ ਇੱਕ ਕਾਰ ਦੀ ਵਰਤੋਂ ਕਰਕੇ ਸਟੋਰ ਨੂੰ ਲੁੱਟਿਆ ¢ ਇੱਕ ਵਾਰ ਅੰਦਰ ਜਾਣ ਤੋਂ ਬਾਅਦ, ਗਰੋਹ ਨੇ ਡਿਸਪਲੇਅ ਕੇਸਾਂ ਨੂੰ ਤੋੜਨਾ ਸ਼ੁਰੂ ਕੀਤਾ ਤੇ ਸਾਰਾ ਸੋਨਾ ਚੋਰੀ ਕਰ ਲਿਆ, ਜਿਨ੍ਹਾਂ ਦੀ ਕੀਮਤ ਲੱਖਾਂ ਡਾਲਰ ਲਗਾਈ ਜਾ ਰਹੀ ਹੈ | ਸਟੋਰ ਮਾਲਕ ਅਨੁਸਾਰ ਘਟਨਾ ਸਮੇਂ ਕਰਮਚਾਰੀ ਤੇ ਕੁਝ ਹੋਰ ਲੋਕ ਵੀ ਸਟੋਰ ਦੇ ਅੰਦਰ ਸਨ | ਅਧਿਕਾਰੀਆਂ ਨੇ ਸ਼ੱਕੀ ਵਾਹਨਾਂ ਵਿਚੋਂ ਇੱਕ ਨੂੰ ਬਰਾਮਦ ਕਰ ਲਿਆ ਤੇ ਚਾਰ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ |


ਪਿਛਲੀ ਖ਼ਬਰ ਨਾਰਥ ਕੈਰੋਲੀਨਾ ਵਿਚ ਜਹਾਜ਼ ਹਾਦਸਾ ਕੱਛੂ ਨੂੰ ਬਚਾਉਣ ਦੀ ਕੋਸ਼ਿਸ਼ ਕਾਰਨ ਹੋਇਆ-ਰਿਪੋਰਟ ਅਗਲੀ ਖ਼ਬਰ ਨੀਰਜ ਚੋਪੜਾ ਨੇ ਜਿੱਤਿਆ ਸਾਲ 2025 ਦਾ ਪਹਿਲਾ ਖਿਤਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।