ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ)-ਨਾਰਥ ਕੈਰੋਲੀਨਾ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਇਕ ਛੋਟਾ ਜਹਾਜ਼ ਪੱਟੜੀ ਉੱਪਰ ਮੌਜੂਦ ਇਕ ਕੱਛੂ ਨੂੰ ਪਾਇਲਟ ਵਲੋਂ ਬਚਾਉਣ ਦੀ ਕੋਸ਼ਿਸ਼ ਕਾਰਨ ਤਬਾਹ ਹੋਇਆ ਸੀ¢ ਇਹ ਜਾਣਕਾਰੀ ਜਾਂਚਕਾਰਾਂ ਨੇ ਆਪਣੀ ਰਿਪੋਰਟ ਵਿਚ ਦਿੱਤੀ ਹੈ ¢ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਨਸਾਰ ਯੁਨੀਵਰਸਲ ਸਟਿਨਸਨ 108 ਜਹਾਜ਼ ਫਰਮਿੰਗਟਨ ਵਿਚ 3 ਜੂਨ ਨੂੰ ਉਤਰ ਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ ਤੇ ਉਸ ਵਿਚ ਸਵਾਰ ਪਾਇਲਟ ਤੇ ਇਕ ਯਾਤਰੀ ਮਾਰੇ ਗਏ ਸਨ ਜਦ ਕਿ ਇਕ ਯਾਤਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ¢ ਰਿਪੋਰਟ ਅਨੁਸਾਰ ਪਾਇਲਟ ਜਹਾਜ਼ ਨੂੰ ਉਤਾਰਨ ਦੀ ਤਿਆਰ ਵਿਚ ਸੀ ਕਿ ਇਕ ਆਪਰੇਟਰ ਨੇ ਪਾਇਲਟ ਨੂੰ ਪੱਟੜੀ ਉਪਰ ਕੱਛੂਕੁੰਮਾ ਹੋਣ ਬਾਰੇ ਦੱਸਿਆ¢ ਇਸ 'ਤੇ ਪਾਇਲਟ ਨੇ ਜਹਾਜ਼ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰੰਤੂ ਇਹ ਕੋਸ਼ਿਸ਼ ਨਾਕਾਮ ਰਹੀ ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਉਸਨੂੰ ਅੱਗ ਲੱਗ ਗਈ ¢