10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਇਜ਼ਰਾਈਲੀ ਹਮਲੇ ਦੌਰਾਨ ਗਾਜ਼ਾ 'ਚ ਹਮਾਸ ਦੇ ਬੁਲਾਰੇ ਸਮੇਤ ਦਰਜਨਾਂ ਲੋਕਾਂ ਦੀ ਮੌਤ <br/>

ਅਜੀਤ ਡੈਸਕ 01-09-2025
ਦੇਰ ਅਲ-ਬਲਾਹ, 31 ਅਗਸਤ (ਏਜੰਸੀ)- ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਹਮਾਸ ਦੇ ਹਥਿਆਰਬੰਦ ਵਿੰਗ ਦੇ ਬੁਲਾਰੇ ਅਬੂ ਓਬੇਦਾ ਨੂੰ ਗਾਜ਼ਾ ਵਿਚ ਮਾਰ ਦਿੱਤਾ ਗਿਆ | ਹਾਲਾਂਕਿ ਹਮਾਸ ਨੇ ਇਜ਼ਰਾਈਲ ਦੇ ਦਾਅਵੇ 'ਤੇ ਕੋਈ ਟਿੱਪਣੀ ਨਹੀਂ ਕੀਤੀ | ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਹਿਲਾਂ ਕਿਹਾ ਸੀ ਕਿ ਇਜ਼ਰਾਈਲ ਨੇ ਹਮਾਸ ਦੇ ਕਾਸਮ ਬਿ੍ਗੇਡ ਦੇ ਲੰਬੇ ਸਮੇਂ ਤੋਂ ਬੁਲਾਰੇ ਰਹੇ ਓਬੇਦਾ 'ਤੇ ਹਮਲਾ ਕੀਤਾ ਸੀ, ਪਰ ਇਹ ਨਹੀਂ ਜਾਣਦੇ ਸਨ ਕਿ ਉਹ ਮਾਰਿਆ ਗਿਆ ਹੈ ਜਾਂ ਨਹੀਂ | ਓਬੇਦਾ ਹਮਾਸ ਦਾ ਤਾਜ਼ਾ ਪ੍ਰਤੀਨਿਧੀ ਹੈ ਜਿਸ ਨੂੰ ਇਜ਼ਰਾਈਲ ਦੁਆਰਾ ਨਿਸ਼ਾਨਾ ਬਣਾਇਆ ਗਿਆ | ਇਜ਼ਰਾਈਲ ਨੇ ਹਮਾਸ ਦੇ ਕਈ ਸੀਨੀਅਰ ਫੌਜੀ ਅਤੇ ਰਾਜਨੀਤਿਕ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਹੈ | ਫਲਸਤੀਨੀ ਸੂਤਰਾਂ ਅਨੁਸਾਰ ਸਨਿਚਰਵਾਰ ਨੂੰ ਗਾਜ਼ਾ ਪੱਟੀ ਵਿਚ ਇਜ਼ਰਾਈਲੀ ਹਮਲਿਆਂ ਵਿਚ ਘੱਟੋ-ਘੱਟ 57 ਫਲਸਤੀਨੀ ਮਾਰੇ ਗਏ | ਗਾਜ਼ਾ ਦੇ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਸਲ ਨੇ ਦੱਸਿਆ ਕਿ ਗਾਜ਼ਾ ਸ਼ਹਿਰ 'ਚ ਦੋ ਅਪਾਰਟਮੈਂਟਾਂ ਅਤੇ ਫਲਸਤੀਨੀਆਂ ਦੇ ਇਕੱਠ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਵਾਈ ਹਮਲੇ ਵਿਚ ਦੋ ਬੱਚਿਆਂ ਸਮੇਤ ਚਾਰ ਲੋਕ ਮਾਰੇ ਗਏ | ਬਸਲ ਨੇ ਕਿਹਾ ਕਿ ਸ਼ਹਿਰ ਦੇ ਅਲ-ਰਿਮਾਲ ਇਲਾਕੇ ਵਿਚ ਰਿਹਾਇਸ਼ੀ ਅਪਾਰਟਮੈਂਟਾਂ ਅਤੇ ਮੈਡੀਕਲ ਕਲੀਨਿਕਾਂ ਵਾਲੀ ਤਿੰਨ ਮੰਜ਼ਿਲਾ ਇਮਾਰਤ 'ਤੇ ਇਜ਼ਰਾਈਲੀ ਹਵਾਈ ਹਮਲੇ ਵਿਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਨਾਸਰ ਇਲਾਕੇ ਵਿਚ ਵਿਸਥਾਪਿਤ ਲੋਕਾਂ ਦੇ ਰਹਿਣ ਵਾਲੇ ਕੈਪਾਂ 'ਤੇ ਇਜ਼ਰਾਈਲੀ ਹਵਾਈ ਹਮਲੇ ਵਿਚ ਪੰਜ ਔਰਤਾਂ ਅਤੇ ਪੰਜ ਬੱਚਿਆਂ ਸਮੇਤ ਬਾਰਾਂ ਲੋਕ ਮਾਰੇ ਗਏ | ਸ਼ਹਿਰ ਦੇ ਦੱਖਣ ਵਿਚ ਜ਼ੀਤੌਨ ਇਲਾਕੇ 'ਤੇ ਇਜ਼ਰਾਈਲੀ ਹਮਲਿਆਂ 'ਚ ਛੇ ਲੋਕ ਮਾਰੇ ਗਏ |

ਪਿਛਲੀ ਖ਼ਬਰ ਸ਼ਿਕਾਗੋ ਪੁਲਿਸ ਵਿਭਾਗ ਫ਼ੌਜ ਜਾਂ ਸੰਘੀ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਮਦਦ ਨਹੀਂ ਕਰੇਗਾ-ਮੇਅਰ ਜੌਹਨਸਨ <br/> ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੇ ਸੈਸ਼ਨ 4 ਨੂੰ ਅਗਲੇ ਹੁਕਮਾਂ ਤੱਕ ਕੀਤਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।