10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਆਸਟ੍ਰੇਲੀਆ ਭਰ 'ਚ 'ਮਾਰਚ ਫਾਰ ਆਸਟ੍ਰੇਲੀਆ' ਦੇ ਨਾਂਅ ਹੇਠ ਪ੍ਰਵਾਸ ਦੇ ਵਿਰੋਧ 'ਚ ਪ੍ਰਦਰਸ਼ਨ <br/>

ਅਜੀਤ ਡੈਸਕ 01-09-2025
ਮੈਲਬੌਰਨ/ਐਡੀਲੇਡ, 31 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ/ ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਭਰ 'ਚ ਅੱਜ 'ਮਾਰਚ ਫਾਰ ਆਸਟ੍ਰੇਲੀਆ' ਦੇ ਨਾਂਅ ਹੇਠ ਪ੍ਰਵਾਸ ਦੇ ਵਿਰੋਧ 'ਚ ਪ੍ਰਦਰਸ਼ਨ ਕੀਤੇ ਗਏ | ਮੈਲਬੌਰਨ ਸਮੇਤ ਕਈ ਸ਼ਹਿਰਾਂ 'ਚ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਏ ਜਿਥੇ ਪ੍ਰਵਾਸ ਦੇ ਹੱਕ ਅਤੇ ਵਿਰੋਧ ਵਿਚ ਲੋਕ ਆਹਮਣੇ-ਸਾਹਮਣੇ ਹੋ ਗਏ | ਮੈਲਬੌਰਨ ਵਿਚ ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਵਲੋਂ ਆਸਟ੍ਰੇਲੀਆ ਦੇ ਝੰਡੇ ਸਾੜੇ ਗਏ, ਜਦਕਿ ਮਾਰਚ ਵਿਚ ਨਵ-ਨਾਜ਼ੀ ਸਮੂਹ ਅਤੇ ਸੱਜੇ ਪੱਖੀ ਰਾਜਨੀਤਿਕ ਨੇਤਾ ਵੀ ਸ਼ਾਮਿਲ ਹੋਏ | ਪੁਲਿਸ ਮੁਤਾਬਕ ਹਿੰਸਕ ਝੜਪਾਂ ਦੌਰਾਨ ਛੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਹਨ | ਗਿ੍ਫ਼ਤਾਰ ਕੀਤੇ ਗਏ ਲੋਕਾਂ ਖਿਲਾਫ਼ ਪੁਲਿਸ 'ਤੇ ਹਮਲਾ ਕਰਨ, ਹਿੰਸਕ ਤਰੀਕੇ ਨਾਲ ਵਰਤਾਉ ਕਰਨ, ਡਾਕੇ ਦੀ ਕੋਸ਼ਿਸ਼ ਕਰਨ, ਹਮਲਾ ਕਰਨ ਅਤੇ ਪੁਲਿਸ ਦਾ ਵਿਰੋਧ ਕਰਨ ਸਮੇਤ ਕਈ ਗੰਭੀਰ ਮਾਮਲੇ ਦਰਜ ਕੀਤੇ ਗਏ ਹਨ | ਇਹ ਪ੍ਰਦਰਸ਼ਨ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਸਮਾਜ 'ਚ ਵੱਧ ਰਹੇ ਖ਼ਲਾਅ ਨੂੰ ਉਜਾਗਰ ਕਰਦੇ ਹਨ | ਐਡੀਲੇਡ ਦੇ ਰੰਡਲ ਪਾਰਕ ਵਿਚ ਸੈਂਕੜੇ ਲੋਕ ਇਕੱਠੇ ਹੋਏ, ਜਿਨ੍ਹਾਂ ਵਿਚ ਨੇਓ-ਨਾਜ਼ੀ ਸਮੂਹਾਂ ਦੇ ਮੈਂਬਰ ਵੀ ਮÏਜੂਦ ਸਨ ¢ ਰੈਲੀ ਦÏਰਾਨ ਕੁਝ ਵਿਅਕਤੀਆਂ ਨੇ ਮੰਚ 'ਤੇ ਚੜ੍ਹ ਕੇ ਨਾਅਰੇ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮਾਹÏਲ ਤਣਾਅਪੂਰਨ ਬਣ ਗਿਆ ¢ ਪ੍ਰਬੰਧਕ ਮਾਰਕ ਆਲਡਰਿਜ਼ ਨੇ ਕਿਹਾ ਕਿ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਭੇਦਭਾਵ ਕਰਨ ਲਈ ਇਹ ਰੈਲੀ ਨਹੀਂ ਕਰ ਰਹੇ, ਇਸ ਦਾ ਉਦੇਸ਼ ਸਿਰਫ਼ ਸੂਚਨਾ ਅਤੇ ਚਰਚਾ ਹੈ |

ਪਿਛਲੀ ਖ਼ਬਰ ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨਹੀਂ ਰਹੇ ਅਗਲੀ ਖ਼ਬਰ ਭਾਰਤ ਨੇ ਜਪਾਨ ਨੂੰ 3-2 ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।