10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨਹੀਂ ਰਹੇ

ਅਜੀਤ ਡੈਸਕ 01-09-2025
ਮੁੰਬਈ, 31 ਅਗਸਤ (ਏਜੰਸੀ)- 'ਰਾਮਾਇਣ' ਦੇ ਨਿਰਦੇਸ਼ਕ ਰਾਮਾਨੰਦ ਸਾਗਰ ਦੇ ਪੁੱਤਰ ਨਿਰਦੇਸ਼ਕ-ਸਿਨੇਮੈਟੋਗ੍ਰਾਫ਼ਰ ਪ੍ਰੇਮ ਸਾਗਰ (81) ਦਾ ਐਤਵਾਰ ਸਵੇਰੇ ਇੱਥੇ ਉਨ੍ਹਾਂ ਦੇ ਘਰ ਵਿਖੇ ਦੇਹਾਂਤ ਹੋ ਗਿਆ | ਉਨ੍ਹਾਂ ਦੇ ਛੋਟੇ ਭਰਾ ਮੋਤੀ ਸਾਗਰ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ | ਉਨ੍ਹਾਂ ਨੂੰ ਲਗਭਗ ਤਿੰਨ ਹਫ਼ਤਿਆਂ ਤੋਂ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਤੇ ਸਨਿਚਰਵਾਰ ਨੂੰ ਛੁੱਟੀ ਦੇ ਦਿੱਤੀ ਗਈ ਕਿਉਂਕਿ ਉਨ੍ਹਾਂ ਦੇ ਖੂਨ 'ਚ ਇਨਫੈਕਸ਼ਨ ਫੈਲ ਗਈ ਸੀ | ਡਾਕਟਰਾਂ ਨੇ ਸੁਝਾਅ ਦਿੱਤਾ ਕਿ ਅਸੀਂ ਉਨ੍ਹਾਂ ਨੂੰ ਘਰ ਵਾਪਸ ਲੈ ਜਾਈਏ ਅਤੇ ਅੱਜ ਸਵੇਰੇ 10 ਵਜੇ ਦੇ ਕਰੀਬ ਪ੍ਰੇਮ ਸਾਗਰ ਦਾ ਦਿਹਾਂਤ ਹੋ ਗਿਆ | ਪ੍ਰੇਮ ਸਾਗਰ ਜੋ ਕਿ ਐਫ.ਟੀ.ਆਈ.ਆਈ. (ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ) ਤੋਂ ਗ੍ਰੈਜੂਏਟ ਸਨ, ਨੇ 'ਚਰਸ' ਅਤੇ 'ਲਲਕਾਰ' ਵਰਗੀਆਂ ਫਿਲਮਾਂ ਵਿਚ ਸਿਨੇਮੈਟੋਗ੍ਰਾਫ਼ਰ ਵਜੋਂ ਕੰਮ ਕੀਤਾ ਅਤੇ 'ਅਲਿਫ਼ ਲੈਲਾ' ਅਤੇ 'ਵਿਕਰਮ ਤੇ ਬੇਤਾਲ' ਵਰਗੇ ਟੀ.ਵੀ. ਸ਼ੋਅ 'ਚ ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਕੰਮ ਕੀਤਾ | ਉਨ੍ਹਾਂ ਨੇ 'ਨਿਸ਼ਚੈ', 'ਏਕ ਲੜਕਾ ਏਕ ਲੜਕੀ', 'ਜਵਾਨੀ ਜ਼ਿੰਦਾਬਾਦ', 'ਸਾਗਰ ਸੰਗਮ', ਅਤੇ 'ਨਮਕ ਹਲਾਲ' ਵਰਗੇ ਕੁਝ ਪ੍ਰਾਜੈਕਟਾਂ ਵਿਚ ਵੀ ਕੰਮ ਕੀਤਾ |


ਪਿਛਲੀ ਖ਼ਬਰ ਅਦਾਕਾਰਾ ਪਿ੍ਆ ਮਰਾਠੇ ਦਾ ਦਿਹਾਂਤ ਅਗਲੀ ਖ਼ਬਰ ਆਸਟ੍ਰੇਲੀਆ ਭਰ 'ਚ 'ਮਾਰਚ ਫਾਰ ਆਸਟ੍ਰੇਲੀਆ' ਦੇ ਨਾਂਅ ਹੇਠ ਪ੍ਰਵਾਸ ਦੇ ਵਿਰੋਧ 'ਚ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।