10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਦਾਕਾਰਾ ਪਿ੍ਆ ਮਰਾਠੇ ਦਾ ਦਿਹਾਂਤ

ਅਜੀਤ ਡੈਸਕ 01-09-2025
ਮੁੰਬਈ, 31 ਅਗਸਤ (ਏਜੰਸੀ)- ਮਰਾਠੀ ਤੇ ਹਿੰਦੀ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ 'ਚ ਆਪਣੀ ਛਾਪ ਛੱਡਣ ਵਾਲੀ ਪ੍ਰਸਿੱਧ ਅਦਾਕਾਰਾ ਪਿ੍ਆ ਮਰਾਠੇ (38) ਦਾ ਅੱਜ ਕੈਂਸਰ ਨਾਲ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ | ਉਸ ਦੇ ਪਰਿਵਾਰ 'ਚ ਉਸ ਦੀ ਮਾਂ ਅਤੇ ਪਤੀ ਅਦਾਕਾਰ ਸ਼ਾਂਤਨੂ ਮੋਘੇ ਹਨ | ਪਿ੍ਆ ਪਿਛਲੇ ਇਕ ਸਾਲ ਤੋਂ ਕੈਂਸਰ ਨਾਲ ਲੜ ਰਹੀ ਸੀ | 23 ਅਪ੍ਰੈਲ, 1987 ਨੂੰ ਠਾਣੇ 'ਚ ਜਨਮੀ ਪਿ੍ਆ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2006 ਵਿਚ ਮਰਾਠੀ ਸੀਰੀਅਲ 'ਯਾ ਸੁਖਨੋ ਯਾ' ਨਾਲ ਕੀਤੀ | ਉਹ ਕਈ ਪ੍ਰਸਿੱਧ ਹਿੰਦੀ ਅਤੇ ਮਰਾਠੀ ਟੀਵੀ ਸ਼ੋਅ 'ਚ ਦਿਖਾਈ ਦਿੱਤੀ, ਜਿਨ੍ਹਾਂ ਵਿਚ 'ਕਸਮ ਸੇ, ਪਵਿੱਤਰ ਰਿਸ਼ਤਾ, ਬੜੇ ਅੱਛੇ ਲਗਤੇ ਹੈਂ, ਚਾਰ ਦਿਵਸ ਸਾਸੁਕੇ ਅਤੇ ਕਾਮੇਡੀ ਸਰਕਸ' ਸ਼ਾਮਿਲ ਹਨ, ਜਿਥੇ ਉਸ ਨੂੰ ਆਪਣੀ ਬਹੁਪੱਖੀ ਅਦਾਕਾਰੀ ਲਈ ਪ੍ਰਸੰਸਾ ਮਿਲੀ |

ਪਿਛਲੀ ਖ਼ਬਰ ਸਫੀਨਾ ਹੁਸੈਨ ਦੀ ਸੰਸਥਾ 'ਐਜੂਕੇਟ ਗਰਲਜ਼' ਨੂੰ ਰੇਮਨ ਮੈਗਸੇਸੇ ਪੁਰਸਕਾਰ ਅਗਲੀ ਖ਼ਬਰ ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।