20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰਤ ਨੇ ਜਰਮਨੀ ਤੋਂ ਬੱਚੀ ਅਰੀਹਾ ਨੂੰ ਵਾਪਸ ਭੇਜਣ ਲਈ ਕਿਹਾ

ਅਜੀਤ ਡੈਸਕ 04-09-2025
ਨਵੀਂ ਦਿੱਲੀ, 3 ਸਤੰਬਰ (ਏਜੰਸੀ)- ਭਾਰਤ ਨੇ ਜਰਮਨੀ ਤੋਂ ਭਾਰਤੀ ਬੱਚੀ ਅਰੀਹਾ ਸ਼ਾਹ ਦੀ ਜਲਦ ਵਾਪਸੀ ਯਕੀਨੀ ਕਰਨ ਦੀ ਅਪੀਲ ਕੀਤੀ ਹੈ, ਜੋ ਲਗਪਗ ਚਾਰ ਸਾਲ ਤੋਂ ਬਰਲਿਨ 'ਚ ਇਕ ਦੇਖਭਾਲ ਕੇਂਦਰ 'ਚ ਰਹਿ ਰਹੀ ਹੈ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਹਮਰੁਤਬਾ ਜੋਹਾਨ ਵੇਡਫੁਲ ਨਾਲ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਿਆ | ਜੈਸ਼ੰਕਰ ਨੇ ਵੇਡਫੁਲ ਨਾਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਅਰੀਹਾ ਸ਼ਾਹ ਭਾਰਤੀ ਬੱਚੀ ਦਾ ਮੁੱਦਾ ਉਠਾਇਆ, ਜੋ ਕੁਝ ਸਮੇਂ ਤੋਂ ਜਰਮਨ ਅਧਿਕਾਰੀਆਂ ਦੇ ਦੇਖਰੇਖ 'ਚ ਰਹਿ ਰਹੀ ਹੈ | ਮੈਂ ਮੰਤਰੀ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਜ਼ਰੂਰੀ ਹੈ ਕਿ ਉਸ ਦੇ ਸੰਸਕ੍ਰਿਤਕ ਅਧਿਕਾਰ ਸੁਰੱਖਿਅਤ ਕੀਤੇ ਜਾਣ ਤੇ ਉਸ ਦਾ ਭਾਰਤ 'ਚ ਪਾਲਣ-ਪੋਸ਼ਣ ਹੋਵੇ | ਜਰਮਨ ਅਧਿਕਾਰੀਆਂ ਨੇ 23 ਸਤੰਬਰ 2021 ਨੂੰ ਅਰੀਹਾ ਸ਼ਾਹ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ ਸੀ, ਜਦੋਂ ਉਹ 7 ਮਹੀਨਿਆਂ ਦੀ ਸੀ | ਦੋਸ਼ ਹੈ ਕਿ ਉਸ ਦੇ ਮਾਤਾ ਪਿਤਾ ਨੇ ਬੱਚੀ ਨਾਲ ਬੁਰਾ ਵਿਵਹਾਰ ਕੀਤਾ ਸੀ |

ਪਿਛਲੀ ਖ਼ਬਰ ਲਾਇਨਜ਼ ਕਲੱਬ ਡਿਸਟਿ੍ਕਟ ਨੇ 500 ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਭਾਰਤ ਨੇ ਸੁਪਰ ਚਾਰ ਮੈਚ 'ਚ ਕੋਰੀਆ ਨੂੰ 2-2 'ਤੇ ਰੋਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।