ਸਾਨ ਫਰਾਂਸਿਸਕੋ, 21 ਅਕਤੂਬਰ (ਐਸ. ਅਸ਼ੋਕ ਭੌਰਾ)-ਇੰਡੋ ਯੂ.ਐਸ. ਹੈਰੀਟੇਜ਼ ਫਰਿਜ਼ਨੋ (ਕੈਲੀਫੋਰਨੀਆਂ) ਵੱਲੋਂ ਗਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਸਾਲਾਨਾ ਗ਼ਦਰੀ ਮੇਲਾ ਇਥੇ ਟਿੱਲੀ ਐਲੀਮੈਂਟਰੀ ਸਕੂਲ ਵਿਖੇ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੇ ਜੀ ਆਇਆ ਕਹਿਣ ਉਪਰੰਤ ਗਾਇਕ ਰਾਜ ਬਰਾੜ ਨੇ ਦੇਸ਼-ਭਗਤੀ ਦੇ ਗੀਤ ਨਾਲ ਸ਼ਹੀਦਾਂ ਨੂੰ ਨਮਨ ਕੀਤਾ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਾ. ਸਰਬਜਿੰਦਰ ਸਿੰਘ (ਵਾਈਸ ਚਾਂਸਲਰ, ਅਨੰਦਪੁਰ ਸਾਹਿਬ ਯੂਨੀਵਰਸਿਟੀ) ਨੇ ਸ਼ਿਰਕਤ ਕੀਤੀ | ਵਿਸ਼ੇਸ਼ ਮਹਿਮਾਨਾਂ 'ਚ ਐਡਵੋਕੇਟ ਨਰਿੰਦਰ ਸਿੰਘ ਚਾਹਲ, ਪਿ੍ਤਪਾਲ ਕੌਰ ਉਦਾਸੀ ਪਰਮਜੀਤ ਕੌਰ ਪਾਸ਼, ਕਾਂਗਰਸਮੈਨ ਜਿੰਮ ਕੌਸਟਾ, ਅਤੇ ਮਲਕੀਤ ਸਿੰਘ ਦਾਖਾ ਆਦਿ ਸ਼ਾਮਲ ਸਨ | ਡਾ. ਸਰਬਜਿੰਦਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਗਦਰ ਲਹਿਰ ਦੇ ਆਗੂਆਂ ਦੀਆਂ ਅਣਸੁਣੀਆਂ ਕਹਾਣੀਆਂ ਤੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਨਾਲ ਹੋਏ ਵਿਤਕਰੇ ਬਾਰੇ ਗਹਿਰਾਈ ਨਾਲ ਚਰਚਾ ਕੀਤੀ | ਐਡਵੋਕੇਟ ਨਰਿੰਦਰ ਸਿੰਘ ਚਾਹਲ ਨੇ ਜੋਸ਼ੀਲੇ ਅੰਦਾਜ਼ 'ਚ ਅਜ਼ਾਦ ਭਾਰਤ ਦੀ ਭਿ੍ਸ਼ਟ ਅਫਸਰਸ਼ਾਹੀ ਤੇ ਨਿਕੰਮੀ ਸਿਆਸੀ ਲੀਡਰਸ਼ਿਪ 'ਤੇ ਗੰਭੀਰ ਟਿੱਪਣੀਆਂ ਕੀਤੀਆਂ | ਸੁਖਬੀਰ ਸਿੰਘ ਭੰਡਾਲ ਨੇ ਵੀ ਗਦਰ ਲਹਿਰ ਬਾਰੇ ਵਿਸਥਾਰ 'ਚ ਗੱਲਬਾਤ ਕੀਤੀ | ਮੇਲੇ ਦੌਰਾਨ ਗਾਇਕ ਗੋਗੀ ਸੰਧੂ, ਪੱਪੀ ਭਦੌੜ, ਰਾਜ ਬਰਾੜ, ਕਮਲਜੀਤ ਬੈਨੀਪਾਲ ਅਤੇ ਚਰਨਜੀਤ ਕੌਰ ਕੁੱਸਾ ਆਦਿ ਨੇ ਅਜ਼ਾਦੀ ਨਾਲ ਸੰਬੰਧਤ ਗੀਤਾਂ ਦੀ ਪੇਸ਼ਕਾਰੀ ਕੀਤੀ | ਉੱਚ ਅਕਾਦਮਿਕ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਨਗਦ ਇਨਾਮਾਂ ਤੋਂ ਸਿਵਾ ਭਾਈਚਾਰੇ ਲਈ ਵਿਸ਼ੇਸ਼ ਸੇਵਾਵਾਂ ਲਈ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ, ਡਾ. ਸਬਰਜਿੰਦਰ ਸਿੰਘ, ਐਡਵੋਕੇਟ ਨਰਿੰਦਰ ਸਿੰਘ ਚਾਹਲ, ਅਤੇ ਪਿ੍ਤਪਾਲ ਕੌਰ ਉਦਾਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੇਲੇ ਦੌਰਾਨ ਚਾਹ, ਪਕੌੜਿਆਂ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ | ਇਸ ਮੇਲੇ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸਮੂਹ ਇੰਡੋ ਯੂ. ਐਸ . ਹੈਰੀਟੇਜ ਦੇ ਅਣਥੱਕ ਮੈਬਰਾਂ ਨਿਰਮਲ ਸਿੰਘ ਧਨੌਲਾ ਪ੍ਰਧਾਨ,ਸਾਧੂ ਸਿੰਘ ਸੰਘਾ ਕਨਵੀਨਰ, ਰਣਜੀਤ ਗਿੱਲ ਜਨਰਲ ਸਕੱਤਰ, ਹੈਰੀ ਮਾਨ , ਮਨਜੀਤ ਕੁਲਾਰ ,ਸੰਤੋਖ ਸਿੰਘ ਢਿੱਲੋ, ਰਜਿੰਦਰ ਬਰਾੜ ਵੈਰੋਕੇ, ਸਤਵੰਤ ਸਿੰਘ ਵਿਰਕ, ਕੁਲਵਿੰਦਰ ਸਿੰਘ ਢੀਡਸਾ, ਸੁਲੱਖਣ ਸਿੰਘ ਗਿੱਲ, ਕਮਲਜੀਤ ਬੈਨੀਪਾਲ, ਪੁਸ਼ਪਿੰਦਰ ਪਾਤੜਾਂ ਅਤੇ ਨੀਟਾ ਮਾਛੀਕੇ ਨੂੰ ਜਾਂਦਾ ਹੈ |