20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਾਕਿ ਦੀ ਸਵਾਤ ਘਾਟੀ 'ਚ ਖੁਦਾਈ ਦੌਰਾਨ ਲੱਭਿਆ ਗੰਧਾਰ ਸੱਭਿਅਤਾ ਦਾ 1,200 ਸਾਲ ਪੁਰਾਣਾ ਮੰਦਰ <br/>

ਖੁਦਾਈ ਦੌਰਾਨ ਸਵਾਤ ਘਾਟੀ ਦੇ ਬਾਰੀਕੋਟ ਖੇਤਰ 'ਚ ਮਿਲੇ ਪ੍ਰਾਚੀਨ ਹਿੰਦੂ ਮੰਦਰ ਦੇ ਅਵਸ਼ੇਸ਼ | (ਸੱਜੇ) ਖੁਦਾਈ ਦੌਰਾਨ ਮਿਲੇ ਕਿਲ੍ਹਾਨੁਮਾ ਢਾਂਚੇ ਦੀ ਤਸਵੀਰ | ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ <br/> 07-11-2025
ਅੰਮਿ੍ਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਸਵਾਤ ਘਾਟੀ ਦੇ ਬਾਰੀਕੋਟ (ਪ੍ਰਾਚੀਨ ਬਾਜੀਰਾ) ਖੇਤਰ 'ਚ ਮਿਲੇ ਲਗਭਗ 1,200 ਸਾਲ ਪੁਰਾਣੇ ਹਿੰਦੂ ਮੰਦਰ ਦੇ ਅਵਸ਼ੇਸ਼ਾਂ ਬਾਅਦ ਉਕਤ ਖੇਤਰ ਸੈਲਾਨੀਆਂ ਅਤੇ ਵਿਸ਼ੇਸ਼ ਤੌਰ 'ਤੇ ਪੁਰਾਤਤਵ ਖ਼ੋਜੀਆਂ ਦੀ ਖਿੱਚ ਦਾ ਕੇਂਦਰ ਬਣ ਚੁੱਕਿਆ ਹੈ | ਇਸ ਮੰਦਰ ਦੇ ਅਵਸ਼ੇਸ਼ ਖੁਦਾਈ ਦੌਰਾਨ ਇਤਾਲਵੀ ਪੁਰਾਤਤਵ ਵਿਗਿਆਨੀਆਂ ਨੂੰ ਲੱਭੇ | ਇਤਾਲਵੀ ਪੁਰਾਤਤਵ ਮਿਸ਼ਨ ਦੇ ਮੁਖੀ ਡਾ: ਲੂਕਾ ਨੇ ਕਿਹਾ ਕਿ ਉਕਤ ਮੰਦਰ ਦੇ ਨੇੜੇ ਕਈ ਹੋਰ ਢਾਂਚੇ ਵੀ ਮਿਲੇ ਹਨ | ਇਨ੍ਹਾਂ 'ਚ ਫ਼ੌਜੀ ਛਾਉਣੀਆਂ ਵਰਗੇ ਢਾਂਚੇ (ਕਿਲਾਬੰਦੀ ਦੇ ਨਿਸ਼ਾਨ), ਸੁਰੱਖਿਆ ਲਈ ਬਣਾਏ ਗਏ ਪਹਿਰਾ-ਬੁਰਜ, ਸ਼ਰਧਾਲੂਆਂ ਦੇ ਇਸ਼ਨਾਨ ਕਰਨ ਲਈ ਪਾਣੀ ਦੇ ਤਲਾਬ ਆਦਿ ਸ਼ਾਮਿਲ ਹਨ | ਉਨ੍ਹਾਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਇਹ ਮੰਦਰ 9ਵੀਂ ਸਦੀ 'ਚ ਹਿੰਦੂ ਸ਼ਾਹੀ ਰਾਜਵੰਸ਼ (850-1026 ਈ.) ਦੌਰਾਨ ਬਣਾਇਆ ਗਿਆ ਸੀ | ਉਸ ਸਮੇਂ ਇਸ ਰਾਜਵੰਸ਼ ਦਾ ਰਾਜ ਕਾਬੁਲ ਘਾਟੀ, ਗੰਧਾਰ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਤੱਕ ਫੈਲਿਆ ਹੋਇਆ ਸੀ | ਇਹ ਗੰਧਾਰ ਸਭਿਅਤਾ 'ਚ ਅਜਿਹਾ ਪਹਿਲਾ ਮੰਦਰ ਹੈ | ਡਾ: ਲੂਕਾ ਨੇ ਕਿਹਾ ਕਿ ਸਵਾਤ ਘਾਟੀ 'ਚ ਪਹਿਲਾਂ ਵੀ ਗੰਧਾਰ ਸਭਿਅਤਾ ਅਤੇ ਬੋਧੀ ਅਵਸ਼ੇਸ਼ ਮਿਲ ਚੁਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਇੱਥੇ ਹਿੰਦੂ ਸ਼ਾਹੀ ਕਾਲ ਦਾ ਕੋਈ ਮੰਦਰ ਲੱਭਿਆ ਗਿਆ ਹੈ | ਇਹ ਬੋਧੀ ਕਾਲ ਤੋਂ ਬਾਅਦ ਵੀ ਇਸ ਖੇਤਰ 'ਚ ਨਿਰੰਤਰ ਧਾਰਮਿਕ ਅਤੇ ਸਭਿਆਚਾਰਕ ਵਿਭਿੰਨਤਾ ਨੂੰ ਉਜਾਗਰ ਕਰਦਾ ਹੈ | ਇਹ ਖੋਜ ਤਿੰਨ ਸਾਲਾਂ ਦੇ ਪ੍ਰਾਜੈਕਟ ਦਾ ਹਿੱਸਾ ਹੈ ਜਿਸ ਨੂੰ 'ਖ਼ੈਬਰ ਮਾਰਗ ਪ੍ਰਾਜੈਕਟ' ਦਾ ਨਾਂਅ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਕਰਾਚੀ 'ਚ ਪ੍ਰਕਾਸ਼ ਪੁਰਬ ਸੰਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਜ਼ਰਦਾਰੀ ਨੇ ਪਾਣੀ ਨੂੰ ਹਥਿਆਰ ਵਜੋਂ ਵਰਤਣ ਵਿਰੁੱਧ ਭਾਰਤ ਨੂੰ ਦਿੱਤੀ ਚਿਤਾਵਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।