18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਰਤਾਨੀਆ ਦੀ ਰਾਜਕੁਮਾਰੀ ਵਲੋਂ ਪੰਜਾਬੀਆਂ ਦੇ ਭੰਗੜੇ ਦੀ ਸ਼ਲਾਘਾ <br/>

ਅਜੀਤ ਡੈਸਕ 06-12-2025
ਲੰਡਨ, 5 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਰਾਸ਼ਟਰਮੰਡਲ ਦੇਸ਼ਾਂ ਦੇ ਵਿਸ਼ਵਯੁੱਧਾਂ ਵਿਚ ਪਾਏ ਯੋਗਦਾਨ ਸੰਬੰਧੀ ਸੇਂਟ ਜੇਮਸ ਪੈਲੇਸ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਰਤਾਨੀਆ ਦੇ ਮਹਾਰਾਜਾ ਚਾਰਲਸ ਦੀ ਭੈਣ ਰਾਜਕੁਮਾਰੀ ਐਨਾ ਤੋਂ ਇਲਾਵਾ ਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਹੋਰਾਂ ਦੇਸ਼ਾਂ ਦੀਆਂ ਕਲਾਵਾਂ ਤੋਂ ਇਲਾਵਾ ਪੰਜਾਬੀ ਦੇ ਭੰਗੜੇ ਵੀ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ | ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਹੇਯਨ ਪਲੱਸ ਦੇ ਡਾਇਰੈਕਟਰ ਗੁਰਿੰਦਰ ਸੰਧਰ ਐਮ.ਬੀ.ਈ. ਨੇ ਕਿਹਾ ਕਿ ਸ਼ਾਹੀ ਪੈਲੇਸ ਵਿਚ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕਰਨੀ ਉਹਨਾਂ ਦੀ ਟੀਮ ਲਈ ਮਾਣ ਵਾਲੀ ਗੱਲ ਹੈ | ਉਹਨਾਂ ਕਿਹਾ ਕਿ ਇਹ ਸਮਾਗਮ ਵਿਸ਼ਵ ਦੀ ਸ਼ਾਂਤੀ ਲਈ ਰਾਸ਼ਟਰਮੰਡਲ ਦੇਸ਼ਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਸੀ | ਇਸ ਮੌਕੇ ਬਰਤਾਨੀਆ ਦੀ ਰਾਜਕੁਮਾਰੀ ਨੇ ਭੰਗੜਾ ਟੀਮ ਦੀ ਸ਼ਲਾਘਾ ਕਰਦਿਆਂ ਪ੍ਰਸੰਸਾ ਕੀਤੀ |

ਪਿਛਲੀ ਖ਼ਬਰ ਯੂ.ਕੇ. 'ਚ ਬਰਤਾਨਵੀ-ਸਿੱਖ ਕਾਰੋਬਾਰੀ 'ਤੇ ਵਿੱਤੀ ਪਾਬੰਦੀਆਂ ਲੱਗੀਆਂ <br/> ਅਗਲੀ ਖ਼ਬਰ ਨਗਰ ਕੌਂਸਲ ਰਾਹੋਂ ਵਲੋਂ ਗੰਦੇ ਨਾਲੇ ਦੀ ਸਫਾਈ ਦਾ ਕੰਮ ਕਰਵਾਇਆ ਸ਼ੁਰੂ, ਨਿਕਾਸੀ ਲਈ ਜਦੋ-ਜਹਿਦ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।