19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐਡੀਲੇਡ 'ਚ ਨਾਟਕ 'ਮਕੜੀ ਕਾ ਜਾਲਾ' ਦੀ ਕਾਮਯਾਬ ਸਟੇਜ ਪੇਸ਼ਕਸ਼ <br/>

ਅਜੀਤ ਡੈਸਕ 22-12-2025

ਐਡੀਲੇਡ, 21 ਦਸੰਬਰ (ਗੁਰਮੀਤ ਸਿੰਘ ਵਾਲੀਆ)-ਅਫਜ਼ਲ ਮਹਿਮੂਦ ਵਲੋਂ ਲਿਖਿਆ ਤੇ ਤਿਆਰ ਕੀਤਾ ਗਿਆ ਸਮਾਜਿਕ ਨਾਟਕ 'ਮਕੜੀ ਕਾ ਜਾਲਾ 'ਪਾਰਕਸ ਥੀਏਟਰ, ਐਡੀਲੇਡ ਦੇ ਮੰਚ 'ਤੇ ਕਾਮਯਾਬੀ ਨਾਲ ਪੇਸ਼ ਕੀਤਾ ਗਿਆ | ਨਾਟਕ ਦਾ ਨਿਰਦੇਸ਼ਨ ਅਫਜ਼ਲ ਮਹਿਮੂਦ ਤੇ ਨਿਸ਼ਾਂਤ ਤਿਵਾੜੀ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ 'ਚ ਅਫਜ਼ਲ ਮਹਿਮੂਦ ਨੇ ਬਚਾਅ ਪੱਖ ਅਤੇ ਨਿਸ਼ਾਂਤ ਤਿਵਾੜੀ ਨੇ ਸਰਕਾਰੀ ਵਕੀਲ ਦੀ ਭੂਮਿਕਾ ਨਿਭਾਈ | ਜੱਜ ਦੀ ਭੂਮਿਕਾ 'ਚ ਲਬੀਬ ਅਹਿਮਦ ਨੇ ਬੇਹੱਦ ਲਾਜਵਾਬ ਅਦਾਕਾਰੀ ਕਰਦੇ ਹੋਏ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ, ਜਿਸ ਦੀ ਦਰਸ਼ਕਾਂ ਵੱਲੋਂ ਤਾਲੀਆਂ ਦੀ ਗੂੰਜ ਨਾਲ ਭਰਪੂਰ ਸਰਾਹਨਾ ਕੀਤੀ ਗਈ | ਮਲੰਗ ਬਾਬਾ (ਚਾਹ ਦੀ ਦੁਕਾਨ ਦੇ ਸੰਚਾਲਕ) ਦੇ ਰੋਲ 'ਚ ਸਰੂਪ ਸਿੰਘ ਜੌਹਲ ਨੇ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ | ਮਾਈ ਨਸੀਬਾਨ (ਚਾਹ ਦੀ ਦੁਕਾਨ ਦੀ ਮਾਲਕ) ਮੌਲੀ ਜੌਹਲ, ਸਟੈਨੋਗ੍ਰਾਫਰ, ਜ਼ੀਸ਼ਾਨ ਅਹਿਮਦ, ਲੇਡੀ ਪੁਲਿਸ ਸੁਮੀਤ ਕੌਰ, ਕਾਂਸਟੇਬਲ ਗੇਲਸੀ ਘੋਟਰਾ, ਪੁਲਿਸ ਅਧਿਕਾਰੀ ਅਸ਼ਰਫ ਖਾਨ, ਮਾਂ ਸਤਵੰਤ ਕੌਰ ਗਰੇਵਾਲ, ਰੋਸ਼ਨੀ (ਲੜਕੀ) ਅਨਾਹਤ ਤਿਵਾੜੀ, ਪਿਤਾ ਅਤੇ ਡਾਕਟਰ ਅਦੀਲ ਸਾਦਿਕ, ਦੋਸਤ ਅਤੇ ਡੀਨ ਇਹਤਾਸ਼ਮ ਯੂਸਫ, ਮੁੰਡਾ ਵੰਸ਼ ਸ਼ਰਮਾ, ਹਥਿਆਰ ਡੀਲਰ ਸੁਰਿੰਦਰ ਕੁਮਾਰ, ਵੀਡੀਓਗ੍ਰਾਫੀ ਨਿਖਿਲ ਸ਼ਰਮਾ ਨੇ ਕੀਤੀ | ਗੀਤ ਮੋਹਸਿਨ ਆਰਜ਼ੂ ਤੇ ਅਫਜ਼ਲ ਮਹਿਮੂਦ, ਸੰਗੀਤ ਰਮਸ਼ ਮਨਨ ਤੇ ਨਿਖਿਲ ਸ਼ਰਮਾ,'ਮਕੜੀ ਕਾ ਜਾਲਾ' ਇਕ ਪ੍ਰਤੀਕਾਤਮਕ ਨਾਟਕ ਹੈ ਜੋ ਸਮਾਜ ਵਿਚ ਮੌਜੂਦ ਦਮਨਕਾਰੀ ਸੋਚ, ਪੱਖਪਾਤ ਅਤੇ ਬੇਮਤਲਬ ਰਸਮਾਂ 'ਤੇ ਕਰਾਰਾ ਪ੍ਰਹਾਰ ਕਰਦਾ ਹੈ, ਜੋ ਖ਼ਾਸ ਕਰਕੇ ਕੁੜੀਆਂ ਤੇ ਔਰਤਾਂ ਦੇ ਜੀਵਨ ਦੇ ਮੌਕਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ | ਨਾਟਕ ਇਹ ਸੰਦੇਸ਼ ਦਿੰਦਾ ਹੈ ਕਿ ਜਦ ਤੱਕ ਅਸੀਂ ਸਮਾਜਿਕ ਬੁਰਾਈਆਂ ਦੇ ਇਸ 'ਮਕੜੀ ਦੇ ਜਾਲ' ਵਿਚ ਆਪਣੀ ਭੂਮਿਕਾ ਨੂੰ ਸਵੀਕਾਰ ਨਹੀਂ ਕਰਦੇ, ਤਦ ਤੱਕ ਸੱਚੀ ਬਰਾਬਰੀ ਤੇ ਸਮਾਜਿਕ ਤਰੱਕੀ ਸੰਭਵ ਨਹੀਂ | ਕਹਾਣੀ ਇਕ ਲੜਕੀ ਦੇ ਗਿਰਦ ਘੁੰਮਦੀ ਹੈ, ਜਿਸ 'ਤੇ ਇਕ ਮੁੰਡੇ ਦੇ ਕਤਲ ਦਾ ਇਲਜ਼ਾਮ ਲੱਗਦਾ ਹੈ | ਅਦਾਲਤ 'ਚ ਵਕੀਲਾਂ ਵੱਲੋਂ ਕਲਚਰਲ ਅਤੇ ਸੋਸ਼ਲ ਪੱਖਾਂ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ, ਜਿੱਥੇ ਪੁਲਿਸ, ਨਿਆਂ ਪ੍ਰਣਾਲੀ, ਸਿੱਖਿਆ ਅਤੇ ਸਮਾਜਕ ਢਾਂਚੇ ਦੀ ਹਕੀਕਤ ਦਰਸਾਈ ਜਾਂਦੀ ਹੈ | ਨਾਟਕ ਦਰਸਾਉਂਦਾ ਹੈ ਕਿ ਕਿਵੇਂ ਅਕਸਰ ਜ਼ੁਲਮ ਸਹਿਣ ਵਾਲੀਆਂ ਕੁੜੀਆਂ ਨੂੰ ਹੀ ਦੋਸ਼ੀ ਬਣਾਇਆ ਜਾਂਦਾ ਹੈ | ਕਲਾਕਾਰਾਂ ਵੱਲੋਂ ਮਜ਼ਬੂਤ ਅਦਾਕਾਰੀ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਸੋਚਣ 'ਤੇ ਮਜਬੂਰ ਕੀਤਾ ਗਿਆ | ਨਾਟਕ ਦੇ ਅੰਤ 'ਤੇ ਇਨਸਾਫ਼ ਅਤੇ ਉਮੀਦ ਦੀ ਕਿਰਣ ਦਰਸ਼ਕਾਂ ਦੇ ਮਨਾਂ 'ਚ ਗਹਿਰਾ ਅਸਰ ਛੱਡ ਗਈ | ਦਰਸ਼ਕਾਂ ਵੱਲੋਂ ਨਾਟਕ ਦੀ ਸੰਵੇਦਨਸ਼ੀਲ ਪੇਸ਼ਕਾਰੀ ਅਤੇ ਸ਼ਾਨਦਾਰ ਅਦਾਕਾਰੀ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਗਈ |

ਪਿਛਲੀ ਖ਼ਬਰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗਲੈਨਵੁਡ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਵੱਡੀ ਮਦਦ <br/> ਅਗਲੀ ਖ਼ਬਰ ਨਕਲੀ ਨੋਟ ਛਾਪਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।