29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਸ਼ੇ ਦੀ ਹਾਲਤ 'ਚ ਕਾਰ ਚਾਲਕ ਨੇ ਲਈ ਬੱਚੀ ਦੀ ਜਾਨ, ਗਿ੍ਫ਼ਤਾਰ <br/>

ਅਜੀਤ ਡੈਸਕ 29-12-2025
ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਮਾਨਚੈਸਟਰ ਵਿਚ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਂਦੇ ਹੋਏ ਤਿੰਨ ਸਾਲਾ ਮਾਸੂਮ ਬੱਚੀ ਦੀ ਜਾਨ ਲੈਣ ਵਾਲੇ ਦੋਸ਼ੀ ਰਾਵਲ ਰਹਿਮਾਨ ਨੂੰ ਬਿ੍ਟੇਨ ਦੀ ਇਕ ਖ਼ਾਸ ਐਲੀਟ ਪੁਲਿਸ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ ਉਸ ਵੇਲੇ ਕੀਤੀ ਗਈ ਜਦੋਂ ਦੋਸ਼ੀ ਦੇਸ਼ ਤੋਂ ਭੱਜਣ ਦੀ ਯੋਜਨਾ ਬਣਾ ਰਿਹਾ ਸੀ | ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਰਹਿਮਾਨ ਮੈਨਚੈਸਟਰ ਤੋਂ ਭੱਜ ਕੇ ਲੈਂਕਾਸ਼ਾਇਰ ਦੇ ਇੱਕ ਕੈਫੇ ਵਿਚ ਲੁਕ ਕੇ ਬੈਠ ਗਿਆ ਸੀ, ਜਿੱਥੇ ਉਹ ਆਪਣੇ ਮੋਬਾਈਲ ਫ਼ੋਨ ਰਾਹੀਂ ਭੱਜਣ ਦੇ ਰਸਤੇ ਅਤੇ ਯੋਜਨਾਵਾਂ ਬਾਰੇ ਖੋਜ ਕਰ ਰਿਹਾ ਸੀ | ਇਸ ਦੌਰਾਨ ਪੁਲਿਸ ਦੀ ਵਿਸ਼ੇਸ਼ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਘੇਰ ਲਿਆ | ਗਿ੍ਫ਼ਤਾਰੀ ਦੇ ਦਿ੍ਸ਼ ਕਾਫ਼ੀ ਤਣਾਅਪੂਰਨ ਸਨ, ਜਿਸ ਦੌਰਾਨ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਰਹਿਮਾਨ ਨੂੰ ਕਾਬੂ ਵਿਚ ਕਰ ਲਿਆ |

ਪਿਛਲੀ ਖ਼ਬਰ ਲੰਡਨ ਵਿਚ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੇ ਬਾਹਰ ਹਿੰਦੂਆਂ 'ਤੇ ਹਮਲਿਆਂ ਵਿਰੁੱਧ ਪ੍ਰਦਰਸ਼ਨ <br/> ਅਗਲੀ ਖ਼ਬਰ ਹਸਪਤਾਲ ਦੀ ਲਾਪਰਵਾਹੀ ਨਾਲ ਹੋਇਆ ਕਿਸੇ ਹੋਰ ਦੀ ਲਾਸ਼ ਦਾ ਸਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।