29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਲੰਡਨ ਵਿਚ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੇ ਬਾਹਰ ਹਿੰਦੂਆਂ 'ਤੇ ਹਮਲਿਆਂ ਵਿਰੁੱਧ ਪ੍ਰਦਰਸ਼ਨ <br/>

ਅਜੀਤ ਡੈਸਕ 29-12-2025
ਲੰਡਨ, 28 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੱਲ੍ਹ ਲੰਡਨ ਵਿਚ ਬੰਗਲਾਦੇਸ਼ੀ ਹਾਈ ਕਮਿਸ਼ਨ ਦੇ ਬਾਹਰ ਬੰਗਲਾਦੇਸ਼ੀ ਅਤੇ ਭਾਰਤੀ ਹਿੰਦੂ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ¢ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬੰਗਲਾਦੇਸ਼ ਵਿਚ ਹਿੰਦੂ ਘੱਟ ਗਿਣਤੀਆਂ 'ਤੇ ਹੋ ਰਹੇ ਅਤਿਆਚਾਰਾਂ ਅਤੇ ਹਿੰਸਾ ਤੋਂ ਵਿਸ਼ਵ ਭਰ ਦੇ ਹਿੰਦੂ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਚਿੰਤਤ ਹਨ ¢ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਸੁਸ਼ੀਲ ਡੋਕਵਾਲ ਅੱਕਾ, ਦਰਸ਼ਨ ਸਿੰਘ ਗਰੇਵਾਲ, ਦੇਵੇਂਦਰ ਤਿਆਗੀ, ਵਿਜੇ ਦਵੇ, ਕੌਂਸਲਰ ਜਯੰਤੀ ਪਟੇਲ, ਨੀਤੂ ਸਿੰਘ, ਜੈ ਸ਼ਾਹ, ਸਾਰਿਕਾ ਹਾਂਡਾ, ਸੁਲੋਚਨਾ ਸੇਠੀ, ਅਸ਼ੋਕ ਵਰਮਾ ਆਦਿ ਨੇ ਕਿਹਾ ਕਿ ਸਾਡਾ ਸਟੈਂਡ ਬੰਗਲਾਦੇਸ਼ ਦੇ ਲੋਕਾਂ ਦੇ ਵਿਰੁੱਧ ਨਹੀਂ ਹੈ, ਸਗੋਂ ਕਿਸੇ ਵੀ ਰੂਪ ਵਿਚ ਬੇਇਨਸਾਫ਼ੀ ਦੇ ਵਿਰੁੱਧ ਹੈ ¢ ਅਸੀਂ ਬੰਗਲਾਦੇਸ਼ੀ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ, ਮਾਣ ਅਤੇ ਬਰਾਬਰ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ¢ ਮਨੁੱਖੀ ਅਧਿਕਾਰ ਕਦੇ ਵੀ ਧਰਮ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ¢ ਦੂਜੇ ਪਾਸੇ ਇਸ ਮੌਕੇ ਸਿੱਖ ਫਾਰ ਜਸਟਿਸ ਦੇ ਕਾਰਕੌਂਨਾਂ ਨੇ ਭਾਈ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿਚ ਵੀ ਪ੍ਰਦਰਸ਼ਨ ਕੀਤਾ¢ ਉਨ੍ਹਾਂ ਇਸ ਮੌਕੇ ਕਿਹਾ ਕਿ ਅਸੀਂ ਬੰਗਲਾਦੇਸ਼ ਨਾਲ ਖੜ੍ਹੇ ਹਾਂ ਹਿੰਦੋਸਤਾਨ ਨੇ ਓਸਮਾਨ ਹਾਦੀ, ਭਾਈ ਹਰਦੀਪ ਸਿੰਘ ਨਿੱਝਰ ਤੇ ਹੋਰ ਅਜ਼ਾਦੀ ਪਸੰਦ ਸਿੱਖਾਂ ਦੇ ਕਤਲ ਕਰਵਾਏ ਹਨ ¢ ਭਾਈ ਹਰਦੀਪ ਸਿੰਘ ਨਿੱਝਰ ਪੋਸਟਰਾਂ ਨੂੰ ਲਹਿਰਾਉਂਦੇ ਅਤੇ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਰਹੇ ¢ ਭਾਈ ਪਰਮਜੀਤ ਸਿੰਘ ਪੰਮਾ ਅਤੇ ਇੱਕ ਵਿਅਕਤੀ ਵਿਚਾਰ ਹੋ ਰਹੀ ਤਲਖੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ¢

ਪਿਛਲੀ ਖ਼ਬਰ ਯੁਵਰਾਜ ਸੰਧੂ ਨੇ ਟਾਟਾ ਓਪਨ ਜਿੱਤਿਆ, 2025 ਵਿਚ ਉਸਦਾ ਰਿਕਾਰਡ ਸੱਤਵਾਂ ਖਿਤਾਬ <br/> ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਕਾਰ ਚਾਲਕ ਨੇ ਲਈ ਬੱਚੀ ਦੀ ਜਾਨ, ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।