ਕਾਲਾਂਵਾਲੀ/ਸਿਰਸਾ, 17 ਜੂਨ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਕਾਲਾਂਵਾਲੀ ਦੀ ਆਮ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਅੱਜ ਜਾਂਚ ਕੀਤੀ ਗਈ, ਜਿਸ 'ਚ ਵਾਰਡ ਨੰਬਰ 14 ਤੋਂ ਇਕ ਉਮੀਦਵਾਰ ਦੀ ਨਾਮਜ਼ਦਗੀ ਖਾਮੀਆਂ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤੀ ਗਈ | ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਪ੍ਰਧਾਨ ਅਹੁਦੇ ਲਈ 12 ਉਮੀਦਵਾਰਾਂ ਦੁਆਰਾ ਭਰੀਆਂ ਅਰਜ਼ੀਆਂ ਸਹੀ ਪਾਈਆਂ ਗਈਆਂ, ਜਦੋਂ ਕਿ 16 ਵਾਰਡ ਕੌਂਸਲਰਾਂ ਲਈ 59 ਅਰਜ਼ੀਆਂ ਸਹੀ ਪਾਈਆਂ ਗਈਆਂ | ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਅੱਜ ਜਾਂਚ ਕੀਤੀ ਗਈ ਹੈ | ਨਾਮਜ਼ਦਗੀਆਂ 18 ਜੂਨ ਨੂੰ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ ਵਾਪਸੀ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਸੇ ਦਿਨ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ 12 ਉਮੀਦਵਾਰ ਮੈਦਾਨ ਵਿੱਚ ਹਨ, ਇਸੇ ਤਰ੍ਹਾਂ ਵਾਰਡ ਕੌਂਸਲਰ ਲਈ 59 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 37 ਪੁਰਸ਼ ਅਤੇ 22 ਅÏਰਤਾਂ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ ਇੱਕ ਅਤੇ ਦੋ ਵਿਚ ਚਾਰ-ਚਾਰ, ਵਾਰਡ ਨੰਬਰ ਤਿੰਨ ਵਿਚ ਦੋ, ਵਾਰਡ ਨੰਬਰ ਚਾਰ ਵਿੱਚ ਪੰਜ, ਵਾਰਡ ਨੰਬਰ ਪੰਜ ਵਿੱਚ ਤਿੰਨ, ਵਾਰਡ ਨੰਬਰ ਛੇ ਵਿੱਚ ਅੱਠ, ਵਾਰਡ ਨੰਬਰ ਸੱਤ ਵਿੱਚ ਦੋ, ਵਾਰਡ ਨੰਬਰ ਅੱਠ ਵਿੱਚ ਦੋ, ਵਾਰਡ ਨੰਬਰ ਨੌਂ ਵਿੱਚ ਛੇ, ਵਾਰਡ ਨੰਬਰ 10 ਵਿੱਚ ਛੇ, ਵਾਰਡ ਨੰਬਰ 11 ਵਿੱਚ ਪੰਜ, ਵਾਰਡ ਨੰਬਰ 12 ਵਿੱਚ ਇੱਕ, ਵਾਰਡ ਨੰਬਰ 13 ਵਿੱਚ ਦੋ, ਵਾਰਡ ਨੰਬਰ 14 ਵਿੱਚ ਦੋ, ਵਾਰਡ ਨੰਬਰ 15 ਵਿੱਚ ਤਿੰਨ ਅਤੇ ਵਾਰਡ ਨੰਬਰ 16 ਵਿੱਚ ਚਾਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ |