30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨੋਇਡਾ ਦੇ ਕੈਲਾਸ਼ ਹਸਪਤਾਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਅਧਿਕਾਰੀ ਜਾਂਚ 'ਚ ਜੁਟੇ

ਅਜੀਤ ਡੈਸਕ 18-06-2025
ਨਵੀਂ ਦਿੱਲੀ, 17 ਜੂਨ (ਮਿਸਰਦੀਪ ਭਾਟੀਆ)-ਨੋਇਡਾ ਦੇ ਕੈਲਾਸ਼ ਹਸਪਤਾਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ | ਸੈਕਟਰ 71 ਸਥਿਤ ਹਸਪਤਾਲ ਦੇ ਸੁਪਰਡੈਂਟ ਨੇ ਕੋਤਵਾਲੀ ਫੇਜ਼ ਤਿੰਨ ਵਿਚ ਕੇਸ ਦਰਜ ਕਰਵਾਇਆ ਹੈ | ਇਹ ਸੁਨੇਹਾ 14 ਜੂਨ ਨੂੰ ਹਸਪਤਾਲ ਦੀ ਈ-ਮੇਲ 'ਤੇ ਮਿਲਿਆ ਸੀ | ਪੁਲਿਸ ਈ-ਮੇਲ ਆਈ.ਡੀ. ਦੀ ਜਾਂਚ ਕਰ ਰਹੀ ਹੈ | ਹਸਪਤਾਲ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ | ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਵੱਖ-ਵੱਖ ਸਕੂਲਾਂ, ਹਸਪਤਾਲਾਂ ਅਤੇ ਇਥੋਂ ਤੱਕ ਕਿ ਸੰਸਦ ਭਵਨ ਨੂੰ ਵੀ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ | ਪਰ ਜਾਂਚ ਦੌਰਾਨ ਪੁਲਿਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਦਾ | 9 ਦਸੰਬਰ, 2024 ਨੂੰ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਬੰੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ |
ਪਿਛਲੀ ਖ਼ਬਰ ਕੇ.ਵਾਈ.ਐੱਸ. ਨੇ ਗਾਜ਼ਾ ਵਿਚ ਇਜ਼ਰਾਈਲੀ ਕਤਲੇਆਮ ਦੇ ਵਿਰੁੱਧ ਜੰਤਰ-ਮੰਤਰ ਵਿਖੇ ਵਿਸ਼ਾਲ ਫ਼ਿਲਸਤੀਨ ਇਕਜੁੱਟਤਾ ਸਭਾ ਵਿਚ... ਅਗਲੀ ਖ਼ਬਰ ਆਈ.ਆਈ.ਟੀ. ਦਿੱਲੀ ਦੁਨੀਆ ਦੇ 123 ਸੰਸਥਾਨਾਂ ਵਿਚ ਸ਼ੁਮਾਰ, ਰੈਂਕਿੰਗ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।