09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਐੱਨ.ਐੱਸ.ਐੱਸ. ਯੂਨਿਟ ਵਲੋਂ ਕੰਨਿਆ ਸਕੂਲ ਵਿਖੇ ਇਕ ਰੋਜ਼ਾ ਕੈਂਪ <br/>

ਕੰਨਿਆ ਸਕੂਲ ਰਤੀਆ ਵਿਖੇ ਐੱਨ.ਐੱਸ.ਐੱਸ. ਵਲੰਟੀਅਰ ਸਟਾਫ ਮੈਂਬਰ ਨਾਲ | ਤਸਵੀਰ : ਬੇਅੰਤ ਕੌਰ ਮੰਡੇਰ <br/> 22-09-2025
ਰਤੀਆ, 21 ਸਤੰਬਰ (ਬੇਅੰਤ ਕੌਰ ਮੰਡੇਰ)- ਐੱਨ.ਐੱਸ.ਐੱਸ. (ਰਾਸ਼ਟਰੀ ਸੇਵਾ ਯੋਜਨਾ) ਯੂਨਿਟ ਵਲੋਂ ਪ੍ਰੋਜੈਕਟ ਅਫ਼ਸਰ ਬਬੀਤਾ ਦੀ ਅਗਵਾਈ ਹੇਠ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਤੀਆ ਵਿਖੇ ਇਕ ਰੋਜ਼ਾ ਕੈਂਪ ਲਗਾਇਆ ਗਿਆ | ਵਲੰਟੀਅਰਾਂ ਨੇ ਸਫਾਈ ਮੁਹਿੰਮਾਂ, ਜਾਗਰੂਕਤਾ ਸੈਸ਼ਨਾਂ ਤੇ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਗਜਾਨੰਦ ਤੇ ਬੁਲਾਰਿਆਂ ਨੇ ਕਿਹਾ ਕਿ ਇਹ ਕੈਂਪ ਵਿਦਿਆਰਥੀ ਵਲੰਟੀਅਰਾਂ ਨੂੰ ਸਮਾਜ ਦੀ ਸੇਵਾ ਕਰਨ ਤੇ ਲੀਡਰਸ਼ਿਪ ਹੁਨਰ ਵਿਕਸਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ | ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਤੇ ਸਾਬਕਾ ਪ੍ਰੋਗਰਾਮ ਅਫ਼ਸਰ ਸਨੇਹਲਤਾ ਨੇ ਦੱਸਿਆ ਕਿ ਇਹ ਵਿਦਿਆਰਥੀਆਂ ਵਿਚ ਸੇਵਾ, ਲੀਡਰਸ਼ਿਪ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਨੌਜਵਾਨਾਂ ਨੂੰ ਵੱਖ-ਵੱਖ ਸਮਾਜਿਕ ਮੁੱਦਿਆਂ ਸਵੱਛਤਾ, ਸਿਹਤ ਤੇ ਸਾਈਬਰ ਸੁਰੱਖਿਆ ਤੇ ਸਥਾਨਕ ਭਾਈਚਾਰਿਆਂ 'ਚ ਸਵੱਛਤਾ ਤੇ ਹੋਰ ਵਿਕਾਸ ਪਹਿਲਕਦਮੀਆਂ ਵਿੱਚ ਯੋਗਦਾਨ ਪਾਉਣ ਬਾਰੇ ਜਾਗਰੂਕਤਾ ਵਧਾਉਣਾ ਹੈ | ਨੌਜਵਾਨਾਂ ਨੂੰ ਜ਼ਰੂਰੀ ਹੁਨਰ ਵਿਕਸਤ ਕਰਨ ਅਤੇ ਡਿਜੀਟਲ ਇੰਡੀਆ ਵਰਗੀਆਂ ਮੁਹਿੰਮਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਵਲੰਟੀਅਰਾਂ ਨੇ ਪੌਦਿਆਂ ਦੀਆਂ ਜੜ੍ਹਾਂ ਦੀ ਦੇਖਭਾਲ ਅਤੇ ਹਰਬਲ ਬਗੀਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਈ | ਇਸ ਮੌਕੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੀਰ ਸਿੰਘ ਥਿੰਦ, ਰਾਮ ਗੋਪਾਲ ਬਲਾਨਾ, ਪੰਕਜ ਖੁਮਾਰ, ਰਿਚਾ ਰਾਣੀ, ਉਸ਼ਾ ਰਾਣੀ, ਹਰਮਨ ਕੌਰ, ਸੁਨੀਤਾ ਰਾਣੀ, ਸੀਮਾ ਰਾਣੀ, ਬਲਜਿੰਦਰ ਸਿੰਘ, ਸੁਨੀਲ ਕੁਮਾਰ, ਡੀ.ਪੀ ਸੁਨੀਲ ਕੁਮਾਰ, ਰਾਜੇਸ਼ ਸਿੰਘ, ਕੁਲਦੀਪ ਸਿੰਘ, ਭੂਪ ਸਿੰਘ, ਵਿਕਾਸ ਕੁਮਾਰ, ਕਿਰਨ ਰਾਣੀ, ਕਿ੍ਤੀ ਰਾਣੀ, ਲਾਲੀ, ਪੂਜਾ ਰਾਣੀ, ਬਲਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੋਮਿਓਪੈਥਿਕ ਕੈਂਪ 'ਚ 83 ਮਰੀਜ਼ਾਂ ਦੀ ਜਾਂਚ <br/> ਅਗਲੀ ਖ਼ਬਰ 22-09-25

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।