ਕਾਲਾਂਵਾਲੀ/ਸਿਰਸਾ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਕਾਲਾਂਵਾਲੀ ਨੇ ਵਾਟਰ ਵਰਕਸ ਰੋਡ 'ਤੇ ਸਥਿਤ ਆਚਾਰੀਆ ਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਹਸਪਤਾਲ ਵਿਖੇ ਨਵਕਾਰ ਮਹਾਮੰਤਰ ਅਤੇ ਮੰਗਲ ਪਾਠ ਦਾ ਜਾਪ ਕਰਕੇ ਮੁਫਤ ਹੋਮਿਓਪੈਥਿਕ ਕੈਂਪ ਦਾ ਉਦਘਾਟਨ ਕੀਤਾ | ਸ਼ੂਗਰ, ਬਲੱਡ ਪ੍ਰੈਸ਼ਰ, ਸਰਵਾਈਕਲ, ਗਠੀਆ, ਜੋੜਾਂ ਦੇ ਦਰਦ, ਐਲਰਜੀ, ਮੋਟਾਪਾ, ਬਾਲ ਰੋਗ ਆਦਿ ਤੋਂ ਪੀੜਤ 83 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਤੇ ਹੋਮਿਓਪੈਥਿਕ ਦਵਾਈਆਂ ਮੁਫਤ ਵੰਡੀਆਂ ਗਈਆਂ | ਕੈਂਪ ਕੋਆਰਡੀਨੇਟਰ ਡਾ. ਮੁਨੀਸ਼ ਗੁਪਤਾ ਅਤੇ ਸਕੱਤਰ ਸਤੀਸ਼ ਰਾਜਪਾਲ ਨੇ ਦੱਸਿਆ ਕਿ ਆਚਾਰੀਆ ਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਜੈਨ ਹਸਪਤਾਲ ਟੀਮ ਦੇ ਡਾ. ਸੋਹਨ ਸਿੰਘ, ਪ੍ਰੀਤੀ ਕੁਮਾਰੀ ਤੇ ਅੰਮਿ੍ਤ ਪਾਲ ਬਾਂਸਲ ਜੈਨ ਨੇ ਕੈਂਪ ਵਿਚ ਯੋਗਦਾਨ ਪਾਇਆ | ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਛੇਤੀ ਹੀ ਅਪਾਹਜਾਂ ਲਈ ਇਕ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਏਗੀ | ਇਸ ਮੌਕੇ ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ ਜੈਨ, ਡਾ. ਮੁਨੀਸ਼ ਗੁਪਤਾ, ਸਤੀਸ਼ ਰਾਜਪਾਲ, ਹੀਰਾ ਸਿੰਘ ਅਰਨੇਜਾ, ਮੋਨਿਕਾ ਸ਼ਰਮਾ, ਪ੍ਰੀਤੀ ਕੁਮਾਰੀ, ਤਰਸੇਮ ਕੁਮਾਰ ਤੇ ਹੋਰ ਮੈਂਬਰ ਮੌਜੂਦ ਸਨ |