09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗਵਾਲੀਅਰ ਵਿਖੇ ਤਿੰਨ ਦਿਨਾ ਬੰਦੀ ਛੋੜ ਦਿਵਸ ਜੋੜ ਮੇਲੇ ਦੀ ਹੋਈ ਸਮਾਪਤੀ <br/>

ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦਿਆਂ | (ਸੱਜੇ) ਬਾਬਾ ਸੇਵਾ ਸਿੰਘ, ਬਾਬਾ ਲੱਖਾ ਸਿੰਘ, ਭਾਈ ਸਾਹਿਬ ਬਲਵਿੰਦਰ ਪਾਲ ਸਿੰਘ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਜਥੇਦਾਰ ਨਿਹਾਲ ਸਿੰਘ ਤੇ ਹੋਰ ਸੰਤ ਮਹਾਂਪੁਰਸ਼ ਸਾਂਝੀ ਤਸਵੀਰ 'ਚ | <br/> 22-09-2025
ਗਵਾਲੀਅਰ, 21 ਸਤੰਬਰ (ਰਤਨਜੀਤ ਸਿੰਘ ਸ਼ੈਰੀ) - ਜਿਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਹਿੰਦੂ ਰਾਜਿਆਂ ਨੂੰ ਜਹਾਂਗੀਰ ਤੋਂ ਮੁਕਤੀ ਦਿਵਾਈ, ਜੇ ਅਸੀਂ ਵੀ ਆਪਣੀਆਂ ਪੰਜ ਇੰਦਰੀਆਂ 'ਤੇ ਕਾਬੂ ਪਾ ਲਈਏ ਤਾਂ ਪਾਤਿਸ਼ਾਹ ਸਾਡੇ ਵੀ ਬੰਧਨ ਜ਼ਰੂਰ ਕੱਟਣਗੇ, ਆਓ ਪਾਤਿਸ਼ਾਹ ਵੱਲੋਂ ਦਿੱਤੀਆਂ ਸਿੱਖਿਆਵਾਂ 'ਤੇ ਅਮਲ ਕਰੀਏ ਤੇ ਆਪਣਾ ਜੀਵਨ ਮਨੁੱਖਤਾ ਦੇ ਲੇਖੇ ਲਾਈਏ, ਇਹ ਵਿਚਾਰ ਸਨ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਜੋ ਉਨ੍ਹਾਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ | ਤਿੰਨ ਦਿਨੀਂ ਦਾਤਾ ਬੰਦੀ ਛੋੜ ਦਿਵਸ ਜੋੜ ਮੇਲੇ ਦੇ ਅਖੀਰਲੇ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਬਾਬਾ ਬੁੱਢਾ ਜੀ ਵੱਲੋਂ ਚਲਾਈ ਗਈ ਪਰੰਪਰਾ ਅਨੁਸਾਰ ਪੈਦਲ ਸ਼ਬਦ ਚੌਂਕੀ ਯਾਤਰਾ ਕਿਲੇ੍ਹ ਦੀ ਪਰਿਕਰਮਾ ਕਰਦੇ ਹੋਏ ਸ਼੍ਰੀ ਅੰਮਿ੍ਤਸਰ ਲਈ ਰਵਾਨਾ ਹੋਈ | ਪਦਮਸ਼੍ਰੀ ਬਾਬਾ ਸੇਵਾ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਗੁਰਪ੍ਰੀਤ ਸਿੰਘ ਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਸ਼ਬਦ ਚੌਂਕੀ ਯਾਤਰਾ ਨੂੰ ਰਵਾਨਾ ਕੀਤਾ | ਉਪਰੰਤ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ | ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਸਿੰਘ ਤੇ ਭਾਈ ਗੁਰਜੰਟ ਸਿੰਘ, ਕੁਲਵਿੰਦਰ ਪਾਲ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ | ਬਾਬਾ ਅਵਤਾਰ ਸਿੰਘ ਮੁਖੀ ਸੰਪਰਦਾਇ ਬਿਧੀ ਚੰਦ ਸੁਰ ਸਿੰਘ ਵਾਲੇ ਤੇ ਭਾਈ ਨਵਤੇਜ ਸਿੰਘ ਖਡੂਰ ਸਾਹਿਬ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਫ਼ਲਸਫ਼ਾ ਦੱਸਿਆ | ਕਵੀਸ਼ਰ ਭਾਈ ਅੰਮਿ੍ਤਪਾਲ ਸਿੰਘ ਸੰਪਰਦਾਇ ਬਿਧੀ ਚੰਦ ਤੇ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਗੁਰਜੀਤ ਸਿੰਘ ਮਾਣੋਚਾਹਲ ਫ਼ਤਿਹਗੜ੍ਹ ਸਭਰਾਵਾਂ ਵਾਲਿਆਂ ਨੇ ਵਾਰਾਂ ਗਾ ਕੇ ਸੰਗਤਾਂ ਚ ਜੋਸ਼ ਭਰ ਦਿੱਤਾ | ਅੱਜ ਅੰਮਿ੍ਤ ਸੰਚਾਰ ਦੌਰਾਨ 216 ਅਭਿਲਾਖਿਆਂ ਨੇ ਅੰਮਿ੍ਤਪਾਨ ਕੀਤਾ | ਬਾਬਾ ਸੇਵਾ ਸਿੰਘ ਤੇ ਬਾਬਾ ਲੱਖਾ ਸਿੰਘ ਨੇ ਸਿੰਘ ਸਾਹਿਬ ਭਾਈ ਬਲਵਿੰਦਰ ਪਾਲ ਸਿੰਘ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਜਥੇਦਾਰ ਨਿਹਾਲ ਸਿੰਘ, ਬਾਬਾ ਨਾਹਰ ਸਿੰਘ ਸਾਧ, ਬਾਬਾ ਰਾਜਿੰਦਰ ਸਿੰਘ ਆਗਰਾ ਵਾਲੀਆਂ ਨੂੰ ਸਨਮਾਨਿਤ ਵੀ ਕੀਤਾ | ਨਿਸ਼ਾਨੇ ਸਿੱਖੀ ਅਕੈਡਮੀ ਵਿਚ ਐਨ.ਡੀ.ਏ . ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਵੱਲੋਂ ਖ਼ਾਕੀ ਯੂਨੀਫ਼ਾਰਮ ਵਿਚ ਅਨੁਸ਼ਾਸਨ ਦੀ ਜ਼ਿੰਮੇਵਾਰੀ ਸੰਭਾਲੀਂ ਗਈ | ਸਭ ਤੋਂ ਅਖੀਰ ਵਿਚ ਸੰਪਰਦਾਇ ਬਾਬਾ ਬਿਧੀ ਚੰਦ ਦਲ ਵੱਲੋਂ ਹੋਲਾ ਵੀ ਖੇਡਿਆ ਗਿਆ | ਸਟੇਜ ਸੰਚਾਲਨ ਦੀ ਸੇਵਾ ਅੰਮਿ੍ਤਪਾਲ ਸਿੰਘ ਤੇ ਨਵਤੇਜ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ |

ਪਿਛਲੀ ਖ਼ਬਰ ਜ਼ਹਿਰ ਮੁਕਤ ਖੇਤੀ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ <br/> ਅਗਲੀ ਖ਼ਬਰ ਹੋਮਿਓਪੈਥਿਕ ਕੈਂਪ 'ਚ 83 ਮਰੀਜ਼ਾਂ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।