02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦੇ ਸਾਲਾਨਾ ਸਿਖਲਾਈ ਕੈਂਪ ਦੌਰਾਨ ਕਰਨਲ ਜਰਨੈਲ ਸਿੰਘ ਨੇ ਦਿੱਤਾ ਉਦਘਾਟਨੀ ਭਾਸ਼ਨ

ਅਜੀਤ ਡੈਸਕ 05-11-2025

ਯਮੁਨਾਨਗਰ, 4 ਨਵੰਬਰ (ਗੁਰਦਿਆਲ ਸਿੰਘ ਨਿਮਰ)-14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਦਾ ਸਾਲਾਨਾ ਸਿਖਲਾਈ ਕੈਂਪ ਅੱਜ ਯਮੁਨਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਗੜ੍ਹੌਲੀ ਵਿਖੇ ਸ਼ੁਰੂ ਹੋਇਆ | ਇਸ ਕੈਂਪ ਦੀ ਸ਼ੁਰੂਆਤ ਗਣਤੰਤਰ ਦਿਵਸ ਸਿਖਲਾਈ ਕੈਂਪ ਨਾਲ ਹੋਈ |
ਅੰਬਾਲਾ ਗਰੁੱਪ ਐਨ. ਸੀ. ਸੀ. ਦੁਆਰਾ ਗਰੁੱਪ ਕਮਾਂਡਰ ਬਿ੍ਗੇਡੀਅਰ ਰੋਹਿਤ ਸਹਿਗਲ ਅਤੇ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ ਦੇ ਨਿਰਦੇਸ਼ਨ ਹੇਠ ਲਗਾਏ ਗਏ ਇਸ ਕੈਂਪ ਦੀ ਨਿਗਰਾਨੀ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਜਤਿੰਦਰ ਸਿੰਘ ਦਹੀਆ ਵਲੋਂ ਕੀਤੀ ਜਾ ਰਹੀ ਹੈ | ਕੈਂਪ ਦੇ ਪ੍ਰਬੰਧਾਂ 'ਚ ਸੂਬੇਦਾਰ ਮੇਜਰ ਜਸਵੰਤ ਸਿੰਘ ਅਤੇ ਬੀ. ਐਚ. ਐਮ. ਸ਼ੁਕਲ ਸਿੰਘ ਸਮੇਤ ਉਨ੍ਹਾਂ ਦੀ ਟੀਮ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਆਪਣੇ ਉਦਘਾਟਨੀ ਭਾਸ਼ਣ 'ਚ ਕਰਨਲ ਜਰਨੈਲ ਸਿੰਘ ਨੇ ਕੈਡਿਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ ਹੁਨਰ ਵਿਕਸਿਤ ਕਰਨ ਅਤੇ ਟੀਮ ਭਾਵਨਾ ਆਦਿ ਐਨ. ਸੀ. ਸੀ. ਸਿਖਲਾਈ ਦੇ ਮੁੱਖ ਮੁੱਲਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਰੀਰਕ ਤੰਦਰੁਸਤੀ, ਰਾਸ਼ਟਰੀ ਸਵੈਮਾਣ ਅਤੇ ਸਮਾਜ ਸੇਵਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਗੁਣ ਇਕ ਕੈਡਿਟ ਦੇ ਸ਼ਖ਼ਸੀਅਤ ਵਿਕਾਸ ਦੀ ਨੀਂਹ ਹਨ | ਇਸ ਕੈਂਪ 'ਚ ਹਿੱਸਾ ਲੈਣ ਵਾਲੇ ਅਧਿਕਾਰੀਆਂ 'ਚ ਲੈਫ. ਦੀਪਾ ਰਾਣੀ, ਲੈਫ. ਡਿੰਪਲ ਸੈਣੀ, ਲੈਫ. ਰਾਜਿੰਦਰ ਸਾਂਗਵਾਨ, ਲੈਫ. ਮਨਦੀਪ, ਫਸਟ ਅਫ਼ਸਰ ਅੰਜੂ ਗੰਭੀਰ ਅਤੇ ਐਨ. ਸੀ. ਸੀ. ਗਰਲਜ਼ ਬਟਾਲੀਅਨ ਅੰਬਾਲਾ ਦੀ ਤੀਜੀ ਅਫ਼ਸਰ ਹਰਨੀਤ ਆਦਿ ਸ਼ਾਮਿਲ ਹਨ | ਇਸ ਕੈਂਪ ਦੌਰਾਨ ਕੈਡਿਟਾਂ ਦੀ ਟੀਮ ਦੀ ਚੋਣ ਅਤੇ ਡਾਇਰੈਕਟੋਰੇਟ ਪੱਧਰ ਦੇ ਗਣਤੰਤਰ ਦਿਵਸ ਕੈਂਪ ਦੀ ਤਿਆਰੀ ਕਰਵਾਈ ਜਾਵੇਗੀ | ਇਸ 10 ਰੋਜ਼ਾ ਕੈਂਪ 'ਚ ਸਿਖਲਾਈ ਸੈਸ਼ਨਾਂ, ਭਾਸ਼ਣਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਇਕ ਲੜੀ ਸ਼ਾਮਿਲ ਹੈ, ਜਿਸ ਦਾ ਉਦੇਸ਼ ਕੈਡਿਟਾਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਲੀਡਰਸ਼ਿਪ ਭੂਮਿਕਾਵਾਂ ਲਈ ਤਿਆਰ ਕਰਨਾ ਹੈ |

ਪਿਛਲੀ ਖ਼ਬਰ ਚੀਕਾ ਦੇ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਵਲੋਂ ਕੱਢੀ ਸ਼ੋਭਾ ਯਾਤਰਾ ਦਾ ਕਈ ਥਾਵਾਂ 'ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਅੰਬਾਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।