01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਢਾਂਡ ਪੁਲਿਸ ਨੇ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਕਾਬੂ

ਅਜੀਤ ਡੈਸਕ 24-12-2025

ਗੂਹਲਾ ਚੀਕਾ/ਕੈਥਲ, 23 ਦਸੰਬਰ (ਓ.ਪੀ. ਸੈਣੀ)-ਐੱਸ.ਪੀ. ਉਪਾਸਨਾ ਦੇ ਹੁਕਮਾਂ ਅਨੁਸਾਰ ਅਪਰਾਧੀਆਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ, ਢਾਂਡ ਪੁਲਿਸ ਥਾਣਾ ਖੇਤਰ ਤੋਂ ਇਕ ਮੁਲਜ਼ਮ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ | ਉਸ ਦੇ ਕਬਜ਼ੇ 'ਚੋਂ 32 ਬੋਰ ਦਾ ਇਕ ਦੇਸੀ ਪਿਸਤੌਲ, 2 ਮੈਗਜ਼ੀਨ ਅਤੇ 19 ਕਾਰਤੂਸ ਬਰਾਮਦ ਕੀਤੇ ਗਏ ਹਨ | ਪੁਲਿਸ ਬੁਲਾਰੇ ਨੇ ਦੱਸਿਆ ਕਿ ਢਾਂਡ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ 'ਚ ਐੱਚ.ਸੀ. ਨਰਿੰਦਰ ਕੁਮਾਰ ਅਤੇ ਏ.ਐੱਸ.ਆਈ. ਭਾਨ ਸਿੰਘ ਦੀ ਇਕ ਟੀਮ ਗਸ਼ਤ ਦੌਰਾਨ ਕੁਰੂਕਸੇਤਰ-ਢਾਂਡ ਸੜਕ 'ਤੇ ਪਿੰਡ ਡਿਡਵਾਨਾ 'ਚ ਮੌਜੂਦ ਸੀ | ਪੁਲਿਸ ਨੂੰ ਮਦਦਗਾਰ ਸੂਤਰਾਂ ਤੋਂ ਗੁਪਤ ਸੂਚਨਾ ਮਿਲੀ ਕਿ ਪੁੰਡਰੀ ਦੀ ਚੀਮਾ ਕਾਲੋਨੀ ਦਾ ਰਹਿਣ ਵਾਲਾ ਨਵੀਨ ਕੁਮਾਰ, ਜੋ ਕਿ ਇਕ ਅਪਰਾਧੀ ਹੈ, ਕੁਰੂਕਸੇਤਰ-ਢਾਂਡ ਸੜਕ 'ਤੇ ਅਖਿਲੇਸ ਢਾਬਾ 'ਤੇ ਰਹਿ ਰਿਹਾ ਹੈ, ਆਪਣੇ ਨਾਲ ਨਾਜਾਇਜ਼ ਹਥਿਆਰ ਲੈ ਕੇ ਜਾ ਰਿਹਾ ਹੈ | ਕਿਉਂਕਿ ਸੂਚਨਾ ਭਰੋਸੇਯੋਗ ਸੀ, ਪੁਲਿਸ ਟੀਮ ਨੇ ਇਕ ਛਾਪਾਮਾਰ ਟੀਮ ਬਣਾਈ ਅਤੇ ਉਸ ਸਥਾਨ 'ਤੇ ਸਥਿਤ ਹੋਟਲ 'ਤੇ ਛਾਪਾ ਮਾਰਿਆ ਅਤੇ ਦੋਸ਼ੀ ਨਵੀਨ ਵਾਸੀ ਪੁੰਡਰੀ ਦਾ ਰਹਿਣ ਵਾਲਾ ਹੈ, ਨੂੰ ਗਿ੍ਫ਼ਤਾਰ ਕਰ ਲਿਆ | ਜਾਂਚ ਦੌਰਾਨ ਦੋਸ਼ੀ ਦੇ ਕਬਜ਼ੇ 'ਚੋਂ ਇਕ ਗੈਰ-ਕਾਨੂੰਨੀ 32 ਬੋਰ ਦਾ ਪਿਸਤੌਲ, ਦੋ ਮੈਗਜ਼ੀਨ ਅਤੇ 19 ਕਾਰਤੂਸ ਬਰਾਮਦ ਕੀਤੇ ਗਏ | ਢਾਂਡ ਪੁਲਿਸ ਸਟੇਸ਼ਨ 'ਚ ਦੋਸ਼ੀ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਮੌਕੇ 'ਤੇ ਪਹੁੰਚੇ ਏ.ਐਸ.ਆਈ. ਸਿਕੰਦਰ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਦੋਸ਼ੀ ਤੋਂ ਵਿਆਪਕ ਪੁਛਗਿੱਛ ਲਈ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਯੋਗ ਵਿਅਕਤੀਆਂ ਨੂੰ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਬਿਜਲੀ ਮੁਲਾਜ਼ਮਾਂ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।