01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਬਿਜਲੀ ਮੁਲਾਜ਼ਮਾਂ ਦਿੱਤਾ ਧਰਨਾ

ਅਜੀਤ ਡੈਸਕ 24-12-2025

• ਸਰਕਾਰ 'ਤੇ ਤਾਨਾਸ਼ਾਹੀ ਦਾ ਲਾਇਆ ਦੋਸ਼
ਸਿਰਸਾ, 23 ਦਸੰਬਰ (ਭੁਪਿੰਦਰ ਪੰਨੀਵਾਲੀਆ)- ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਐਚਐਸਈਬੀ ਵਰਕਰਜ਼ ਯੂਨੀਅਨ ਦਾ ਸਰਕਲ ਦਫ਼ਤਰ ਦੇ ਸਾਹਮਣੇ ਧਰਨਾ ਜਾਰੀ ਹੈ | ਧਰਨਾਕਾਰੀਆਂ ਨੇ ਜਿਥੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਉਥੇ ਹੀ ਯੂਨੀਅਨ ਦੇ ਆਗੂਆਂ ਨੇ ਬਿਜਲੀ ਵਿਭਾਗ ਪੰਚਕੂਲਾ ਦੇ ਵਧੀਕ ਮੁੱਖ ਸਕੱਤਰ ਦੇ ਨਾਮ 'ਤੇ ਸੁਪਰਡੈਂਟ ਇੰਜੀਨੀਅਰ ਨੂੰ ਮੰਗ ਪੱਤਰ ਸੌਂਪਿਆ | ਧਰਨਾਕਾਰੀਆਂ ਦੀ ਅਗਵਾਈ ਯੂਨੀਅਨ ਦੇ ਸਰਕਲ ਸਕੱਤਰ ਸਤਿੰਦਰ ਮੋਂਗਾ ਨੇ ਕੀਤੀ |ਬਿਜਲੀ ਘਰ ਦੇ ਬਾਹਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰੈਸ ਸਕੱਤਰ ਸ਼ਿਆਮ ਲਾਲ ਖੋਡ ਨੇ ਕਿਹਾ ਕਿ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਆਨਲਾਈਨ ਤਬਾਦਲਾ ਨੀਤੀ ਬਿਜਲੀ ਮੁਲਜ਼ਾਮਾਂ ਦੇ ਹੱਕ ਵਿੱਚ ਨਹੀਂ ਹੈ | ਆਨਲਾਈਨ ਤਬਾਦਲਾ ਨੀਤੀ ਨਾ ਸਿਰਫ਼ ਕਰਮਾਰੀਆਂ ਨੂੰ ਨੁਕਸਾਨ ਪਹੁੰਚਾਈਗੀ ਬਲਕਿ ਇਸ ਨਾਲ ਨਿਗਮ ਨੂੰ ਵੀ ਨੁਕਸਾਨ ਹੋਵੇਗਾ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਕੋਂ ਤੱਕ ਆਨਲਾਈਨ ਤਬਾਦਲੀ ਨੀਤੀ ਵਾਪਸ ਨਹੀਂ ਲਈ ਜਾਂਦੀ ਉਦੋਂ ਤੱਕ ਕਰਮਾਰੀਆਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰਾਕੇਸ਼ ਜਾਂਗੜਾ, ਸੁਨੀਲ ਜਾਖੜ, ਪਵਨ ਕੁਮਾਰ, ਸੁਰਿੰਦਰ ਪੂਨੀਆ, ਵਿਜੇ ਸੈਣੀ, ਜੈਦੇਵ, ਜਗਬੀਰ, ਜਸਪਾਲ, ਰਾਮਸ਼ਰਨ, ਗੁਰਚਰਨ, ਗੁਰਤੇਜ, ਰਾਕੇਸ਼, ਜਗਗੁਣ, ਵਿਨੋਦ ਸੈਨ, ਰਮੇਸ਼, ਜੈ ਪ੍ਰਕਾਸ਼, ਮੁਕੇਸ਼ ਸ਼ਰਮਾ, ਰਮੇਸ਼ ਬਾਬੂ, ਸੁਭਾਸ਼ ਫੌਜੀ, ਰਾਜਿੰਦਰ ਫੌਜੀ, ਤਾਰਾਚੰਦ, ਮਨੋਹਰ ਲਾਲ, ਮੁੰਨਾ ਸਿੰਘ , ਬਜਰੰਗ, ਜੈਦੇਵ, ਅਮਨ ਕੰਬੋਜ ਸਮੇਤ ਕਈ ਮੁਲਾਜ਼ਮ ਹਾਜ਼ਰ ਸਨ |

ਪਿਛਲੀ ਖ਼ਬਰ ਢਾਂਡ ਪੁਲਿਸ ਨੇ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਐਸ. ਐਸ. ਬੀ. ਦੇ ਜਵਾਨ ਦਾ ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।