20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਰੇਰੂ ਚੌਕ 'ਚ ਚੋਰਾਂ ਨੇ ਦਵਾਈਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ <br/>

ਮੈਡੀਕਲ ਸਟੋਰ 'ਤੇ ਜਾਂਚ ਕਰਦੇ ਹੋਏ ਏ. ਐਸ. ਆਈ. ਗੁਰਮੇਲ ਸਿੰਘ | <br/> 16-06-2025
ਮਕਸੂਦਾਂ, 15 ਜੂਨ (ਸੌਰਵ ਮਹਿਤਾ)-ਅੱਜ ਰੇਰੂ ਚੌਕ 'ਚ ਦਵਾਈਆਂ ਲਈ ਦੁਕਾਨ ਨੂੰ ਨਿਸ਼ਾਨਾ ਬਣਾ ਦੁਕਾਨ ਅੰਦਰੋਂ ਨਕਦੀ ਚੋਰੀ ਕਰ ਫਰਾਰ ਹੋ ਗਏ | ਚੋਰੀ ਦੀ ਸੂਚਨਾ ਦੁਕਾਨ ਮਾਲਕ ਵਲੋਂ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ 'ਤੇ ਏ. ਐਸ. ਆਈ. ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ੍ਹਾਂ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਸਤਪਾਲ ਸਿੰਘ ਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਰੇਰੂ ਚੌਂਕ 'ਚ ਜਸਲੀਨ ਮੈਡੀਕਲ ਸਟੋਰ ਨਾਂਅ ਦੀ ਦਵਾਈਆਂ ਦੀ ਦੁਕਾਨ ਹੈ ਤਾਂ ਬੀਤੀ ਰਾਤ ਰੋਜ਼ ਦੀ ਤਰ੍ਹਾਂ ਉਹ ਦੁਕਾਨ ਬੰਦ ਕਰ ਕਰ ਗਏ ਤਾਂ ਸਵੇਰੇ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਫੋਨ ਕਰ ਇਤਲਾਹ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ | ਜਿਸ ਤੋਂ ਬਾਅਦ ਉਹ ਤੁਰੰਤ ਘਰੋਂ ਦੁਕਾਨ ਤੇ ਪਹੁੰਚੇ ਤਾਂ ਦੇਖਿਆ ਕੀ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਅੰਦਰ ਲੱਗੇ ਐਲੂਮੀਨੀਅਮ ਦੇ ਦਰਵਾਜ਼ੇ ਨੂੰ ਤੋੜਿਆ ਗਿਆ, ਜਿਸ ਤੋਂ ਬਾਅਦ ਚੋਰਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਗੱਲੇ ਨੂੰ ਫਰੋਲਿਆ ਤੇ ਨਕਦੀ ਚੋਰੀ ਕਰ ਫਰਾਰ ਹੋ ਗਏ | ਸਤਪਾਲ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਗੱਲੇ 'ਚ ਕੋਈ ਪੈਸਾ ਨਹੀਂ ਰੱਖਿਆ ਸੀ ਪਰ ਗੱਲੇ ਦੇ ਨੇੜੇ ਦਵਾਈਆਂ ਦੇ ਡੱਬੇ 'ਚ 6000 ਰੁਪਏ ਦੀ ਨਕਦੀ ਰੱਖੀ ਹੋਈ ਸੀ, ਜਿਸ ਨੂੰ ਚੋਰ ਚੋਰੀ ਕਰ ਫਰਾਰ ਹੋ ਗਏ | ਜ਼ਿਕਰਯੋਗ ਗੱਲ ਤਾਂ ਇਹ ਹੈ ਕਿ ਪਹਿਲਾਂ ਵੀ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਇਸ ਇਲਾਕੇ ਦੀਆਂ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ | ਮੌਕੇ 'ਤੇ ਆਏ ਏ. ਐਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਕ ਦੀ ਸ਼ਿਕਾਇਤ ਲਿਖ ਲਈ ਗਈ ਹੈ ਤੇ ਨੇੜੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਹਾੜ੍ਹ ਮਹੀਨੇ ਦੀ ਸੰਗਰਾਂਦ ਸੰਬੰਧੀ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਹੋਲਸੇਲ ਸ਼ੂ ਮਰਚੈਂਟ ਐਸੋਸੀਏਸ਼ਨ ਦੀਆਂ 23 ਤੋਂ 28 ਜੂਨ ਤੱਕ ਛੁੱਟੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।