20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਜੈਤੇਵਾਲੀ ਟਰੀਟਮੈਂਟ ਪਲਾਂਟ 'ਤੇ ਛਾਪੇ ਤੋਂ ਬਾਅਦ ਲੋਕਾਂ ਨੂੰ ਕਾਰਵਾਈ ਦਾ ਇੰਤਜ਼ਾਰ <br/>

ਜੈਤੇਵਾਲੀ ਟਰੀਟਮੈਂਟ ਪਲਾਂਟ ਦਾ ਦੁਬਾਰਾ ਮੌਕਾ ਦੇਖਣ ਪੁੱਜੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਤੇ ਨਾਲ ਹੋਰ | ਜੈਤੇਵਾਲੀ ਟਰੀਟਮੈਂਟ ਪਲਾਂਟ ਦੀ ਕਈ ਦਿਨ ਬਾਅਦ ਦੀ ਮਾੜੀ ਹੋਈ ਹਾਲਤ | ਤਸਵੀਰਾਂ: ਮੁਨੀਸ਼ <br/> 16-06-2025
ਜਲੰਧਰ, 15 ਜੂਨ (ਸ਼ਿਵ)-ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਜੈਤੇਵਾਲੀ ਟਰੀਟਮੈਂਟ ਪਲਾਂਟ 'ਤੇ ਕਈ ਬੇਨਿਯਮੀਆਂ ਫੜੇ ਜਾਣ ਦੇ ਬਾਵਜੂਦ ਅਜੇ ਤੱਕ ਕਾਰਵਾਈ ਅੱਗੇ ਨਹੀਂ ਤੁਰੀ ਹੈ ਜਿਸ ਕਰਕੇ ਇਸ ਮਾਮਲੇ 'ਚ ਇਹ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜੇਕਰ ਇਸ ਮਾਮਲੇ 'ਚ ਕਾਰਵਾਈ ਦੱਬ ਦਿੱਤੀ ਗਈ ਤਾਂ ਵਿਰੋਧੀ ਪਾਰਟੀਆਂ ਵਲੋਂ ਇਸ ਨੂੰ ਮੁੱਦਾ ਬਣਾਇਆ ਜਾ ਸਕਦਾ ਹੈ ਕਿ ਜਦਕਿ ਹੁਣ ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਡੇਢ ਸਾਲ ਦੇ ਕਰੀਬ ਹੀ ਸਮਾਂ ਰਹਿ ਗਿਆ ਹੈ | ਕੁੱਝ ਦਿਨ ਪਹਿਲਾਂ ਨਿਗਮ ਪ੍ਰਸ਼ਾਸਨ ਵਲੋਂ ਉਕਤ ਪਲਾਂਟ 'ਤੇ ਛਾਪਾ ਮਾਰ ਕੇ ਜਿਹੜੀਆਂ ਬੇਨਿਯਮੀਆਂ ਫੜੀਆਂ ਸਨ ਜਿਨ੍ਹਾਂ 'ਚ ਪਲਾਂਟ ਵਿਚ ਸਾਰੀਆਂ ਮੋਟਰਾਂ ਨਹੀਂ ਚੱਲ ਰਹੀਆਂ ਸੀ ਤੇ ਕਈ ਮਸ਼ੀਨਾਂ ਬੰਦ ਪਈਆਂ ਸੀ ਤੇ ਇਸ ਪਲਾਂਟ ਵਿਚ ਸਹੀ ਤਰੀਕੇ ਨਾਲ ਕੰਮ ਨਾ ਹੋਣ ਕਰਕੇ ਹੀ ਰਾਮਾ ਮੰਡੀ, ਢਿਲਵਾਂ ਦੇ ਲੋਕ ਲੰਬੇ ਸਮੇਂ ਤੋਂ ਗੰਦੇ ਪਾਣੀ ਵਿਚ ਰਹਿ ਰਹੇ ਸਨ | ਛਾਪਾ ਮਾਰਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਕਾਫ਼ੀ ਸਖ਼ਤ ਸੰਕੇਤ ਦਿੱਤੇ ਸੀ ਕਿ ਇਸ ਮਾਮਲੇ 'ਚ ਐਸ. ਡੀ. ਓ. ਸਮੇਤ ਕਈਆਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ ਪਰ ਹੁਣ ਬਰਲ ਟਨ ਪਾਰਕ ਸਪੋਰਟਸ ਹੱਬ ਦਾ ਸਮਾਗਮ ਨਿਕਲਣ ਤੋਂ ਬਾਅਦ ਵੀ ਇਸ ਮਾਮਲੇ ਵਿਚ ਕਾਰਵਾਈ ਨੂੰ ਅੱਗੇ ਨਹੀਂ ਤੋਰਿਆ ਜਾ ਸਕਿਆ ਹੈ | ਦੱਸਿਆ ਜਾਂਦਾ ਹੈ ਕਿ ਇਸ ਪਲਾਂਟ ਤੋਂ ਪਾਣੀ ਸਾਫ਼ ਹੋ ਕੇ ਨਾਲ ਵਾਲੇ ਪਿੰਡਾਂ ਦੀ ਕਰੀਬ 400 ਏਕੜ ਜ਼ਮੀਨਾਂ ਨੂੰ ਪਾਣੀ ਸਿੰਚਾਈ ਲਈ ਦਿੱਤਾ ਜਾਣਾ ਸੀ | ਇਨ੍ਹਾਂ ਵਿਚ ਜੌਹਲ, ਬੋਲੀਨਾ, ਜੈਤੇਵਾਲੀ, ਹਜ਼ਾਰਾ, ਕੰਗਨੀਵਾਲ ਸ਼ਾਮਿਲ ਹਨ | ਦੱਸਿਆ ਜਾਂਦਾ ਹੈ ਕਿ ਪਾਣੀ ਦੇਣ ਦੇ ਮਾਮਲੇ ਵਿਚ ਮੋਹਤਬਰਾਂ ਦੀ ਕਮੇਟੀ ਵੀ ਬਣਾਈ ਗਈ ਹੈ ਤੇ ਕਮੇਟੀ ਦੇ ਕੁੱਝ ਆਗੂਆਂ ਦੇ ਨਾਲ ਬੀਤੇ ਦਿਨੀਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨਾਲ ਦੌਰਾ ਵੀ ਕੀਤਾ ਗਿਆ ਸੀ ਤੇ ਪਲਾਂਟ 'ਤੇ ਜਾ ਕੇ ਸਾਰੀ ਜਾਣਕਾਰੀ ਲਈ ਗਈ ਸੀ ਕਿ ਅਜੇ ਵੀ ਪਾਣੀ ਪੂਰੀ ਤਰ੍ਹਾਂ ਨਾਲ ਸਾਫ਼ ਹੋ ਕੇ ਨਹੀਂ ਜਾ ਰਿਹਾ ਹੈ | ਜਦਕਿ ਕਿਸਾਨਾਂ ਦਾ ਕਹਿਣਾ ਸੀ ਕਿ ਬਿਨ੍ਹਾਂ ਸਾਫ਼ ਕੀਤਾ ਗਿਆ ਪਾਣੀ ਕਈ ਫ਼ਸਲਾਂ ਨੂੰ ਖ਼ਰਾਬ ਕਰਦਾ ਹੈ | ਜੇਕਰ ਇਸ ਟਰੀਟਮੈਂਟ ਪਲਾਂਟ ਤੋਂ ਪੂਰੀ ਤਰਾਂ ਨਾਲ ਪਾਣੀ ਸਾਫ਼ ਹੋ ਕੇ ਜਾਵੇ ਤਾਂ 400 ਏਕੜ ਜ਼ਮੀਨ ਲਈ ਫ਼ਾਇਦਾ ਹੋ ਸਕਦਾ ਹੈ | ਕਈ ਲੋਕ ਹੈਰਾਨ ਹਨ ਕਿ ਕਰੋੜਾਂ ਰੁਪਏ ਦਾ ਠੇਕਾ ਹੋਣ ਦੇ ਬਾਵਜੂਦ ਜੈਤੇਵਾਲੀ ਟਰੀਟਮੈਂਟ ਪਲਾਂਟ ਦਾ ਕੰਮ ਜਿਸ ਨਿਗਮ ਅਫ਼ਸਰ ਨੂੰ ਦੇਖਣ ਲਈ ਦਿੱਤਾ ਗਿਆ ਸੀ, ਉਸ ਵੇਲੇ ਆਪਣੀ ਡਿਊਟੀ ਸਹੀ ਤਰ੍ਹਾਂ ਨਾਲ ਨਹੀਂ ਨਿਭਾਈ ਗਈ ਸੀ ਜਿਸ ਨਾਲ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨੇ ਇਹ ਬੇਨਿਯਮੀਆਂ ਛਾਪਾ ਮਾਰ ਕੇ ਫੜੀਆਂ ਸੀ | ਜੈਤੇਵਾਲੀ ਟਰੀਟਮੈਂਟ ਵਿਚ ਛਾਪਾ ਮਾਰਨ ਤੋਂ ਬਾਅਦ ਨਾਲ ਵਾਲੇ ਇਲਾਕੇ ਤੋਂ ਇਲਾਵਾ ਸ਼ਹਿਰ ਦੇ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦੀ ਆਸ ਸੀ ਕਿ ਉਹ ਲੰਬੇ ਸਮੇਂ ਤੋਂ ਇਸ ਪਲਾਂਟ ਨੂੰ ਸਹੀ ਤਰੀਕੇ ਨਾ ਚਲਾਉਣ ਕਰਕੇ ਗੰਦੇ ਪਾਣੀ ਵਿਚ ਰਹਿ ਰਹੇ ਹਨ ਪਰ ਜਿਨ੍ਹਾਂ ਅਫ਼ਸਰਾਂ ਨੂੰ ਇਸ ਟਰੀਟਮੈਂਟ ਪਲਾਂਟ ਦੀ ਦੇਖਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਬੇਨਿਯਮੀਆਂ ਨਹੀਂ ਦੇਖੀਆਂ ਜਿਸ ਕਰਕੇ ਅਜੇ ਵੀ ਲੋਕ ਗੰਦੇ ਪਾਣੀ ਵਿਚ ਰਹਿ ਰਹੇ ਹਨ ਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੱਡੀ ਕਾਰਵਾਈ ਹੋਣ ਦਾ ਕੋਈ ਸੰਕੇਤ ਨਹੀਂ ਹੈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅਯਾਨ ਮਿੱਤਲ ਦੀ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਪ੍ਰਤੀ ਹਮਦਰਦੀ ਦੀ ਸ਼ਲਾਘਾ <br/> ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।