20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਡਿਪਟੀ ਕਮਿਸ਼ਨਰ ਵਲੋਂ ਅਯਾਨ ਮਿੱਤਲ ਦੀ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਪ੍ਰਤੀ ਹਮਦਰਦੀ ਦੀ ਸ਼ਲਾਘਾ <br/>

ਅਯਾਨ ਮਿੱਤਲ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ | ਤਸਵੀਰ- ਜੀ.ਪੀ.ਸਿੰਘ <br/> 16-06-2025
ਜਲੰਧਰ, 15 ਜੂਨ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ ਵਸਨੀਕ ਤੇ ਦੂਨ ਸਕੂਲ ਦੇ 16 ਸਾਲਾ ਵਿਦਿਆਰਥੀ ਅਯਾਨ ਮਿੱਤਲ ਦੀ ਮਿਸਾਲੀ ਪਹਿਲਕਦਮੀ 'ਖਰੋਮਾ', ਜੋ ਕਿ ਨਿਊਰੋਡਾਇਵਰਸ ਲੋੜਾਂ ਵਾਲੇ ਬੱਚਿਆਂ ਦੇ ਜੀਵਨ ਨੂੰ ਬਦਲ ਰਹੀ ਹੈ, ਲਈ ਭਰਪੂਰ ਪ੍ਰਸ਼ੰਸਾ ਕੀਤੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਖਰੋਮਾ' ਰਾਹੀਂ ਅਯਾਨ ਵਲੋਂ ਆਟਿਜ਼ਮ ਵਾਲੇ ਬੱਚਿਆਂ ਵਲੋਂ ਬਣਾਈਆਂ ਗਈਆਂ ਕਲਾਕਿ੍ਤੀਆਂ ਨੂੰ ਸਕੂਲ ਨੋਟਬੁੱਕਸ 'ਤੇ ਪ੍ਰਦਰਸ਼ਿਤ ਕਰਨ ਲਈ ਸੋਚ ਆਟਿਜ਼ਮ ਸੁਸਾਇਟੀ ਆਫ਼ ਪੰਜਾਬ ਨਾਲ ਰਚਨਾਤਮਕ ਤੌਰ 'ਤੇ ਸਹਿਯੋ ਗ ਕੀਤਾ ਗਿਆ ਹੈ | ਉਨ੍ਹ•ਾਂ ਦੱਸਿਆ ਕਿ ਵਿਕਰੀ ਤੋਂ ਪ੍ਰਾਪਤ ਸਾਰੀ ਆਮਦਨ ਸਿੱਧੇ ਤੌਰ 'ਤੇ ਸਮਾਜ ਦੇ ਨਿਊਰੋਡਾਇਵਰਸ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਤੇ ਸਹਾਇਤਾ ਕਰਨ ਦੇ ਸੁਸਾਇਟੀ ਦੇ ਮਿਸ਼ਨ ਦੀ ਪੂਰਤੀ ਲਈ ਵਰਤੀ ਜਾਂਦੀ ਹੈ | ਅਯਾਨ ਵਲੋਂ ਸਕੂਲ ਸਮਾਗਮਾਂ ਤੇ ਪ੍ਰਦਰਸ਼ਨੀਆਂ, ਜਿਵੇਂ ਦੂਨ ਸਕੂਲ ਫਾਊਾਡਰਜ਼ ਡੇ ਨੂੰ ਜਾਗਰੂਕਤਾ ਪੈਦਾ ਕਰਨ ਤੇ ਲੋਕਾਂ ਨੂੰ ਇਨ੍ਹ•ਾਂ ਨੋਟਬੁੱਕਸ ਨੂੰ ਖ਼ਰੀਦ ਕੇ ਇਸ ਨੇਕ ਕਾਰਜ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਨ ਦਾ ਜ਼ਰੀਆ ਬਣਾਇਆ ਗਿਆ | ਡਿਪਟੀ ਕਮਿਸ਼ਨਰ ਨੇ ਅਯਾਨ ਦੀ ਸੰਵੇਦਨਸ਼ੀਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਫੰਡ ਹੀ ਇਕੱਠਾ ਨਹੀਂ ਕਰ ਰਿਹਾ, ਸਗੋਂ ਰੋਜ਼ਾਨਾ ਜੀਵਨ ਵਿੱਚ ਪ੍ਰਤੀਨਿਧਤਾ ਦਾ ਨਿਰਮਾਣ ਕਰ ਰਿਹਾ ਹੈ | ਡਾ. ਅਗਰਵਾਲ ਨੇ ਕਿਹਾ ਕਿ ਅਯਾਨ ਇੱਕ ਸੱਚਾ ਰੋਲ ਮਾਡਲ ਹੈ ਤੇ ਸਾਨੂੰ ਸਮਾਜ ਸੇਵਾ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ ਉਸ ਨੂੰ ਸਨਮਾਨਿਤ ਕਰਨ 'ਤੇ ਮਾਣ ਮਹਿਸੂਸ ਹੋ ਰਿਹਾ ਹੈ |

ਪਿਛਲੀ ਖ਼ਬਰ ਗੁ: ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀਆਂ ਹਾਜ਼ਰੀਆਂ-ਵਿਸ਼ਾ... ਅਗਲੀ ਖ਼ਬਰ ਜੈਤੇਵਾਲੀ ਟਰੀਟਮੈਂਟ ਪਲਾਂਟ 'ਤੇ ਛਾਪੇ ਤੋਂ ਬਾਅਦ ਲੋਕਾਂ ਨੂੰ ਕਾਰਵਾਈ ਦਾ ਇੰਤਜ਼ਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।