20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਲੋਹੀਆਂ 'ਚ 10 ਰੋਜ਼ਾ 'ਮੁਫ਼ਤ ਯੋਗ ਕੈਂਪ' ਅੱਜ <br/>

ਲੋਹੀਆਂ ਵਿਖੇ 'ਮੁਫ਼ਤ ਯੋਗ ਕੈਂਪ' ਦਾ ਬੈਨਰ ਜਾਰੀ ਕਰਦੇ ਮਾ: ਧਰਮਪਾਲ, ਡਾ. ਸਤਨਾਮ ਸਿੰਘ, ਟਰੇਨਰ ਸੁਖਵਿੰਦਰ ਕੁਮਾਰ ਐੱਮ.ਏ. ਯੋਗ, ਮਾ. ਰਵੀ ਸ਼ੰਕਰ, ਹਰਭਜਨ ਸਿੰਘ ਥਿੰਦ, ਟਰੇਨਰ ਮੈਡਮ ਇੰਦੂ ਛਾਬੜਾ ਅਤੇ ਹੋਰ | ਤਸਵੀਰ : ਕੁਲਦੀਪ ਸਿੰਘ ਖਾਲਸਾ <br/> 16-06-2025
ਲੋਹੀਆਂ ਖਾਸ, 15 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-'ਅਨਮੋਲ ਯੋਗ ਸੰਸਥਾ (ਰਜ਼ਿ:) ਲੋਹੀਆਂ ਖਾਸ ਅਤੇ ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ ਵਲੋਂ ਜੰਝ ਘਰ ਲੋਹੀਆਂ ਖਾਸ ਦੇ ਵਿਹੜੇ ਵਿੱਚ 8 ਸਾਲ ਦੇ ਬੱਚਿਆਂ ਤੋਂ ਲੈ ਕੇ 30 ਸਾਲ ਤੱਕ ਦੇ ਨੌਜਵਾਨ (ਲੜਕੇ ਅਤੇ ਲੜਕੀਆਂ) ਲਈ ਮੁਫ਼ਤ ਯੋਗ ਕੈਂਪ 16 ਜੂਨ ਤੋਂ 25 ਜੂਨ ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਇਲਾਕੇ ਭਰ ਦੇ ਬੱਚੇ ਅਤੇ ਨੌਜਵਾਨ ਭਾਗ ਲੈ ਕੇ ਆਪਣੇ ਆਪ ਨੂੰ ਨਿਰੋਗ ਰੱਖਦੇ ਹੋਏ ਭਾਰਤ ਦਾ 'ਨਿਰੋਗ ਸਰਮਾਇਆ' ਬਣ ਸਕਦੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਪੱਧਰ ਦੇ ਯੋਗ ਅਚਾਰੀਆ ਮਾ: ਧਰਮਪਾਲ ਨੇ ਦੱਸਿਆ ਕਿ ਡਾ. ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਇਸ ਸਮਰ ਯੋਗ ਕੈਂਪ ਦਾ ਸਮਾਂ ਰੋਜ਼ਾਨਾ ਸਵੇਰੇ 5 ਵਜੇ ਤੋਂ 7 ਵਜੇ ਤੱਕ ਰਹੇਗਾ | ਇਸ ਮੌਕੇ ਯੋਗ ਅਚਾਰੀਆ ਮਾ: ਧਰਮਪਾਲ, ਡਾ. ਸਤਨਾਮ ਸਿੰਘ, ਟਰੇਨਰ ਸੁਖਵਿੰਦਰ ਕੁਮਾਰ ਐੱਮ.ਏ. ਯੋਗ, ਸਮਰਾਟ ਮੈਜਿਕ ਕਿੰਗ ਸੰਦੀਪ ਸ਼ਰਮਾਂ, ਮਾ. ਰਵੀ ਸ਼ੰਕਰ, ਸੁਖਵਿੰਦਰ ਸਿੰਘ ਪਨੇਸਰ, ਪ੍ਰਸ਼ੋਤਮ ਲਾਲ, ਮਾ. ਸੁਭਾਸ਼ ਬਹਿਲ, ਵਿਨੋਦ ਸਚਦੇਵਾ, ਹਰਭਜਨ ਸਿੰਘ ਥਿੰਦ, ਰਾਮ ਦਿਆਲ, ਮਨੀ ਖੇੜਾ, ਤਰਸੇਮ ਸਿੰਘ ਚੰਦੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਰਮੀ ਕਾਰਨ ਸਕਾਰਪੀਓ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਸੰਬੰਧੀ ਚੱਢਾ ਬਰਾਦਰੀ ਵਲੋਂ ਮੰਦਰ ਵਿੱਚ ਝੰਡਾ ਰਸਮ ਅਦਾ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।