20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਵਿਜੇ ਰੁਪਾਨੀ ਇਕ ਸੂਝਵਾਨ ਤੇ ਤਜਰਬੇਕਾਰ ਸਿਆਸਤਦਾਨ ਸਨ-ਮਿੱਤਲ <br/>

ਅਜੀਤ ਡੈਸਕ 16-06-2025
ਸ਼ਾਹਕੋਟ, 15 ਜੂਨ (ਦਲਜੀਤ ਸਿੰਘ ਸਚਦੇਵਾ)-ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸੀਨੀਅਰ ਭਾਜਪਾ ਆਗੂ ਅਸ਼ਵਨੀ ਮਿੱਤਲ ਸ਼ਾਹਕੋਟ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਜੇ ਰੁਪਾਨੀ ਇਕ ਸੂਝਵਾਨ ਤੇ ਤਜ਼ਰਬੇਕਾਰ ਸਿਆਸਤਦਾਨ ਸਨ, ਜਿਨ੍ਹਾਂ ਦੇ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਮਿੱਤਲ ਨੇ ਕਿਹਾ ਕਿ ਰੁਪਾਨੀ ਨੇ ਗੁਜਰਾਤ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਤੇ ਉੁਨ੍ਹਾਂ ਵਲੋਂ ਪੰਜਾਬ ਭਾਜਪਾ ਇੰਚਾਰਜ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਰੁਪਾਨੀ ਹਰ ਇਕ ਵਰਕਰ ਨੂੰ ਬੜ੍ਹੇ ਪਿਆਰ ਤੇ ਸਨਮਾਨ ਨਾਲ ਮਿਲਦੇ ਸਨ |

ਪਿਛਲੀ ਖ਼ਬਰ ਮਾਮਲਾ ਨੌਜਵਾਨ ਦੀ ਮੱਕੀ ਦੇ ਖੇਤ 'ਚੋਂ ਭੇਦਭਰੇ ਹਾਲਾਤ 'ਚ ਲਾਸ਼ ਮਿਲਣ ਦਾ ਪੀੜਤ ਪਰਿਵਾਰਕ ਮੈਂਬਰਾਂ ਤੇ ਪਿੰਡ ਨਿਵਾਸੀਆ... ਅਗਲੀ ਖ਼ਬਰ ਗਰਮੀ ਕਾਰਨ ਸਕਾਰਪੀਓ ਨੂੰ ਲੱਗੀ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।