ਮਹਿਤਪੁਰ, 15 ਜੂਨ (ਲਖਵਿੰਦਰ ਸਿੰਘ)-ਅਹਿਮਦਾਬਾਦ ਤੋਂ ਲੰਡਨ ਜਾ ਰਹੇ ਏਅਰ ਇੰਡੀਆ ਹਵਾਈ ਦਾ ਅਹਿਮਦਾਬਾਦ ਵਿਖੇ ਜਹਾਜ਼ ਕਰੈਸ਼ ਹੋਣ ਨਾਲ ਸੈਂਕੜੇ ਜਾਨਾਂ ਗਵਾਉਣ ਵਾਲੇ ਯਾਤਰੀਆਂ ਦੀ ਬੇਵਕਤੀ ਮੌਤ 'ਤੇ ਮਹਿਤਪੁਰ ਦੇ ਵੱਖ-ਵੱਖ ਆਗੂ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਰਛਪਾਲ ਸਿੰਘ ਧੰਝੂ, ਉਕਾਂਰ ਸਿੰਘ ਮਾਲੋਵਾਲ, ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ ਆਦਿ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਪੂਰੇ ਦੇਸ਼ ਲਈ ਦੁਖਦਾਈ ਹੈ | ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਦੌਰਾਨ ਹਸਪਤਾਲ ਦੀ ਬਿਲਡਿੰਗ ਵਿਚ ਰਹਿ ਰਹੇ ਡਾਕਟਰ ਤੇ ਸਟਾਫ਼ ਮੈਂਬਰ ਵੀ ਇਸ ਹਾਦਸੇ ਵਿਚ ਜਾਨਾਂ ਗਵਾ ਗਏ ਹਨ | ਉਨ੍ਹਾਂ ਹਾਦਸੇ ਵਿਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ |