20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਭਾਜਪਾ ਮੰਡਲ ਪ੍ਰਧਾਨਾਂ ਤੇ ਆਗੂਆਂ ਦੀ ਮੀਟਿੰਗ <br/>

ਅਜੀਤ ਡੈਸਕ 16-06-2025
ਸ਼ਾਹਕੋਟ, 15 ਜੂਨ (ਦਲਜੀਤ ਸਿੰਘ ਸਚਦੇਵਾ)-ਕੇਂਦਰ ਦੀ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਭਾਜਪਾ ਮੰਡਲ ਪ੍ਰਧਾਨਾਂ ਤੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਭਾਜਪਾ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਦੀ ਅਗਵਾਈ ਤੇ ਭਾਜਪਾ ਮੰਡਲ ਸ਼ਾਹਕੋਟ ਦੇ ਪ੍ਰਧਾਨ ਸੰਜਮ ਮੈਸਨ ਦੀ ਦੇਖ-ਰੇਖ ਹੇਠ ਸ਼ਾਹਕੋਟ ਵਿਖੇ ਹੋਈ, ਜਿਸ 'ਚ ਭਾਜਪਾ ਦੇ ਬੁਲਾਰੇ ਤੇ ਸੂਬਾ ਜਨਰਲ ਸਕੱਤਰ ਡਾ. ਅਮਰਜੀਤ ਸਿੰਘ ਥਿੰਦ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਮੋਦੀ ਸਰਕਾਰਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਡਾ. ਥਿੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਭਾਰਤ ਦੇਸ਼ ਦੁਨੀਆਂ ਦੀ ਚੌਥੀ ਅਰਥ ਵਿਵਸਥਾ ਬਣ ਚੁੱਕਾ ਹੈ | ਉਨ੍ਹਾਂ ਲੁਧਿਆਣਾ ਜ਼ਿਮਨੀ ਚੋਣ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਜ਼ਿਮਨੀ ਚੋਣ ਪੰਜਾਬ ਦੇ ਫਾਇਦੇ ਲਈ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਪਹੁੰਚਾਉਣ ਲਈ ਹੋ ਰਹੀ ਹੈ | ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਕਿਹਾ ਕਿ ਆਯੁਸ਼ਮਾਨ ਯੋਜਨਾ ਤਹਿਤ ਪਿੰਡਾਂ 'ਚ ਕੈਂਪ ਲਗਾਏ ਜਾਣਗੇ ਤੇ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ | ਇਸ ਮੌਕੇ ਸੁਦਰਸ਼ਨ ਸੋਬਤੀ ਸੂਬਾ ਕਮੇਟੀ ਮੈਂਬਰ, ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਮੋਰਚਾ, ਰਜਿੰਦਰ ਸਿੰਘ ਲਾਟੀਆ ਜ਼ਿਲ੍ਹਾ ਸਕੱਤਰ, ਸਵਰਨ ਸਿੰਘ ਜੱਜ ਮੰਡਲ ਪ੍ਰਧਾਨ ਪਰਜੀਆਂ, ਸੁਨੀਲ ਕੁਮਾਰ ਅਨੇਜਾ ਮੰਡਲ ਪ੍ਰਧਾਨ ਮਹਿਤਪੁਰ, ਸੁਨੀਲ ਕੁਮਾਰ ਸ਼ਰਮਾ ਮੰਡਲ ਪ੍ਰਧਾਨ ਲੋਹੀਆਂ, ਦਲਬੀਰ ਸਿੰਘ ਸੱਭਰਵਾਲ ਮੰਡਲ ਪ੍ਰਧਾਨ ਮਲਸੀਆਂ, ਪੁਨੀਤ ਅਗਰਵਾਲ ਵਾਈਸ ਪ੍ਰਧਾਨ ਸ਼ਾਹਕੋਟ, ਵਿਵੇਕ ਨੰਦ ਸ਼ਰਮਾ ਵਾਈਸ ਪ੍ਰਧਾਨ ਸ਼ਾਹਕੋਟ, ਭੂਸ਼ਣ ਸਿੱਧੂ ਜਨਰਲ ਸਕੱਤਰ, ਦਲਜੀਤ ਸ਼ਰਮਾ ਜਨਰਲ ਸਕੱਤਰ ਸ਼ਾਹਕੋਟ, ਅਮਰਜੀਤ ਪਟਵਾਰੀ, ਰੋਬਿਨ ਸ਼ਰਮਾ (ਦੋਵੇਂ ਜਨਰਲ ਸਕੱਤਰ ਪਰਜੀਆਂ) ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਰੰਗਰੇਟਾ ਦਲ (ਟਕਸਾਲੀ) ਦੀ ਪਿੰਡ ਬਿੱਲੀ ਚਾਓ ਵਿਖੇ ਮੀਟਿੰਗ <br/> ਅਗਲੀ ਖ਼ਬਰ ਹਿੰਦੂ ਮੰਦਰ ਐਕਟ ਲਾਗੂ ਕਰਵਾਉਣ ਸੰਬੰਧੀ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।