ਮਲਸੀਆਂ, 15 ਜੂਨ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੇ ਪਿੰਡ ਬਿੱਲੀ ਚਾਓ ਵਿਖੇ ਸ਼੍ਰੋਮਣੀ ਰੰਗਰੇਟਾ ਦਲ (ਟਕਸਾਲੀ) ਦੀ ਮੀਟਿੰਗ ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ (ਟਕਸਾਲੀ), ਨਾਲ ਮਨੋਹਰ ਸਿੰਘ ਬੈਂਸ, ਗੁਰਪ੍ਰੀਤ ਸਿੰਘ ਜਾਮਾ ਤੇ ਬਾਬਾ ਸੁਰਿੰਦਰ ਸਿੰਘ ਕਾਸੂਪੁਰ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਲਖਵੀਰ ਵਾਲੀਆ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਅਮਰਜੀਤ ਸਿੰਘ ਈਦਾ ਨੇ ਕਿਹਾ ਕਿ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ | ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਵੱਡੇ ਅਹੁਦਿਆਂ 'ਤੇ ਪਹੁੰਚਾਈਏ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ | ਇਸ ਮੌਕੇ ਲਖਵੀਰ ਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਮਨੋਹਰ ਬੈਂਸ, ਗੁਰਪ੍ਰੀਤ ਸਿੰਘ ਜਾਮਾ, ਬਾਬਾ ਸੁਰਿੰਦਰ ਸਿੰਘ ਕਾਸੂਪੁਰ ਤੇ ਨਿਰਮਲ ਸਿੰਘ ਬਿੱਲੀ ਚਾਓ ਨੇ ਵੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਅਮਰੀਕ ਫ਼ਤਿਹਪੁਰੀ, ਕਾਲਾ ਨੰਬਰਦਾਰ, ਹਰਪ੍ਰੀਤ ਸਿੰਘ ਗੋਪੀ ਤਲਵੰਡੀ ਭਰੋ, ਵਿਜੇ ਕੁਮਾਰ ਹੇਰ, ਰਜਤ ਤਲਵੰਡੀ ਭਰੋਂ, ਸਾਬਕਾ ਸਰਪੰਚ ਗੁਰਨਾਮ ਸਿੰਘ, ਅਮਨ ਕੁਮਾਰ, ਚਰਨਜੀਤ ਸਿੰਘ ਕਾਲਾ, ਜੋਗਾ ਸਿੰਘ, ਜਸਪ੍ਰੀਤ ਸਿੰਘ ਗੱਗੂ, ਪਰਮਜੀਤ ਸਿੰਘ, ਮੰਗਤ ਰਾਮ ਕਾਲਾ, ਪਰਮਜੀਤ ਸਿੰਘ ਜੋਨੀ, ਸਿਕੰਦਰ ਲਾਲ ਭੱਟੀ, ਨਿਰਮਲ ਸਿੰਘ, ਕੁਲਬੀਰ ਸਿੰਘ ਧਾਲੀਵਾਲ, ਸਾਬੀ ਸਹੋਤਾ ਉੱਗੀ, ਸੋਨੂੰ ਭਲਵਾਨ, ਲਵਪ੍ਰੀਤ ਸਿੰਘ, ਵਿਜੇ ਕੁਮਾਰ, ਬਲਜਿੰਦਰ ਕੌਰ ਸਾਬਕਾ ਸਰਪੰਚ, ਰਾਜਵਿੰਦਰ ਕੌਰ, ਬੇਬੀ, ਕਾਜਲ ਜੱਸਲ, ਗੁਰਬਖਸ਼ ਕੌਰ, ਸ਼ਿੰਦੋ, ਗੀਤਾ, ਪਰਮਜੀਤ ਕੌਰ ਪਿੰਕੀ, ਰਾਜ ਕੌਰ, ਕੁਲਵਿੰਦਰ ਕੌਰ, ਬਲਵੀਰ ਕੌਰ ਪੰਚ, ਰੁਪਿੰਦਰ ਕੌਰ, ਜਸਵਿੰਦਰ ਕੌਰ ਮਹਿਰਾ ਆਦਿ ਹਾਜ਼ਰ ਸਨ |