05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਨਿਊ ਗੌਤਮ ਨਗਰ 'ਚ ਸੀਵਰੇਜ ਸਮੱਸਿਆ ਤੋਂ ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਸ਼ਿਵ)-ਵਾਰਡ ਨੰਬਰ 60 ਨਿਊ ਗÏਤਮ ਨਗਰ ਵਿਚ ਪਿਛਲੇ 12 ਦਿਨ ਤੋਂ ਸੀਵਰੇਜ ਜਾਮ ਹੈ ਤੇ ਇੱਥੇ ਕੋਈ ਨਜ਼ਾਰਾ ਬਿਸਤ ਦੁਆਬਾ ਨਹਿਰ ਦਾ ਨਹੀਂ ਇਹ ਨਿਊ ਗÏਤਮ ਨਗਰ ਮਹੱਲਾ ਹੈ ਜੋ ਕਿ ਮਾਤਾ ਸੰਤ ਕÏਰ ਨਗਰ ਦੇ ਨਾਲ ਹੈ | ਨਗਰ ਨਿਗਮ ਦੀਆਂ ਰੋਜ਼ਾਨਾ ਹਜ਼ਾਰਾਂ ਹੀ ਗੱਡੀਆਂ ਇੱਥੋਂ ਕੂੜੇ ਦੀ ਲਿਫ਼ਟਿੰਗ ਕਰਕੇ ਸ਼ਹਿਰ 'ਚੋਂ ਲੈ ਕੇ ਆਉਂਦੀਆਂ ਹਨ ਪਰ ਹਾਲਾਤ ਖ਼ਰਾਬ ਹੋ ਗਏ ਹਨ | ਸਮਾਜ ਸੇਵਿਕਾ ਬਾਲਾ ਰਾਣੀ ਨੇ ਕਿਹਾ ਹੈ ਕਿ ਲੋਕਾਂ ਦਾ ਘਰਾਂ ਨਿਕਲਣਾ ਹੀ ਮੁਸ਼ਕਿਲ ਹੈ ਪਰ ਨਗਰ ਨਿਗਮ ਕੋਈ ਧਿਆਨ ਨਹੀਂ ਦੇ ਰਹੇ ਹਨ ਸਗੋਂ ਕੌਂਸਲਰ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ | ਕੌਂਸਲਰ ਗੁਰਜੀਤ ਘੁੰਮਣ ਦਾ ਦਫਤਰ ਵੀ ਇਸੇ ਹੀ ਰੋਡ 'ਤੇ ਹੈ ਪਰ ਫਿਰ ਵੀ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੋ ਰਹੀ | ਪਹਿਲਾਂ ਕੌਂਸਲਰ ਨੇ ਸਮੱਸਿਆ ਹੱਲ ਕਰਨ ਲਈ ਨੋਟਿਸ ਵੀ ਜਾਰੀ ਕੀਤੇ ਸੀ ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ | ਲੋਕਾਂ ਨੂੰ ਰੋਜ਼ਾਨਾ ਹੀ ਗੰਦੇ ਪਾਣੀ 'ਚੋਂ ਨਿਕਲਣਾ ਪੈਂਦਾ ਹੈ | ਬਾਲਾ ਰਾਣੀ ਨੇ ਕਿਹਾ ਹੈ ਕਿ ਜਲਦ ਹੀ ਨਗਰ ਨਿਗਮ ਕਮਿਸ਼ਨਰ ਦੇ ਮੇਅਰ ਨੂੰ ਮਿਲ ਕੇ ਇਲਾਕੇ ਦੀ ਸਮੱਸਿਆ ਬਾਰੇ ਜਾਣੂ ਕਰਾਉਣਗੇ |

ਪਿਛਲੀ ਖ਼ਬਰ ਬੱਧਣ ਜਠੇਰਿਆਂ ਦਾ ਜੋੜ ਮੇਲਾ 22 ਨੂੰ ਅਗਲੀ ਖ਼ਬਰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਰੋਕਣਾ ਨਿੰਦਣਯੋਗ-ਰੰਧਾਵਾ, ਜਾਮਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।