ਜਲੰਧਰ, 16 ਜੂਨ (ਅ.ਬ.)-ਬੱਧਣ ਗੋਤ ਜਠੇਰਿਆਂ ਦਾ 51ਵਾਂ ਸਾਲਾਨਾ ਜੋੜ ਮੇਲਾ 22 ਜੂਨ ਦਿਨ ਐਤਵਾਰ ਨੂੰ ਪਿੰਡ ਬਹਾਓਦੀਨਪੁਰ, ਨਜ਼ਦੀਕ ਕਠਾਰ ਤੋਂ ਸ਼ਾਮ ਚੁਰਾਸੀ ਰੋਡ (ਜਲੰਧਰ) ਵਿਖੇ ਮਨਾਇਆ ਜਾਵੇਗਾ | ਨਿਸ਼ਾਨ ਸਾਹਿਬ ਸਵੇਰੇ 10.30 ਵਜੇ ਚੜ੍ਹਾਏ ਜਾਣਗੇ | ਸੰਤ ਜਨਾਂ ਦੇ ਪ੍ਰਵਚਨ ਅਤੇ ਕੀਰਤਨ 11.30 ਤੋਂ 1.00 ਵਜੇ ਦੁਪਹਿਰ ਤੱਕ ਹੋਣਗੇ | ਠੰਢੇ ਜਲ ਦੀ ਛਬੀਲ ਉਪਰੰਤ ਗੁਰੂ ਦਾ ਲੰਗਰ ਵਰਤਾਇਆ ਜਾਵੇਗਾ | ਇਹ ਜਾਣਕਾਰੀ ਗੁਰਦੇਵ ਰਾਮ ਬੱਧਣ (ਚੇਅਰਮੈਨ), ਫੂਲ ਚੰਦ ਬੱਧਣ (ਕਾਰਜਕਾਰੀ ਪ੍ਰਧਾਨ) ਜਨਰਲ ਸੈਕਟਰੀ, ਬਲਜਿੰਦਰ ਕੁਮਾਰ ਬੱਧਣ (ਉਪ-ਪ੍ਰਧਾਨ), ਚਰਨਜੀਤ ਸਿੰਘ ਬੱਧਣ (ਖਜ਼ਾਨਚੀ), ਬਲਦੇਵ ਸਿੰਘ ਸਰਪੰਚ (ਉਪ-ਖਜ਼ਾਨਚੀ), ਰਾਮ ਲੁਭਾਇਆ ਬੱਧਣ (ਪ੍ਰੈੱਸ ਸੈਕਟਰੀ), ਹੁਸਨ ਲਾਲ ਬੱਧਣ ਸਹਾਇਕ ਸਕੱਤਰ, ਮੰਗਤ ਰਾਮ ਬੱਧਣ ਲੰਬੜਦਾਰ ਨੇ ਦਿੱਤੀ |