ਜਲੰਧਰ ਬਣਿਆ ਅੰਡਰ 23 ਸਾਲ ਵਰਗ 'ਚੋਂ ਪੰਜਾਬ ਕ੍ਰਿਕਟ ਚੈਂਪੀਅਨ
ਅਰਮਿੰਦਰ ਸਿੰਘ ਸਕੱਤਰ ਜੇ.ਡੀ.ਸੀ.ਏ
<br/>
17-06-2025
ਜਲੰਧਰ, 16 ਜੂਨ (ਡਾ.ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਅੰਡਰ 23 ਸਾਲ ਵਰਗ ਦੇ ਅੰਤਰ ਜ਼ਿਲ੍ਹਾ ਕ੍ਰਿਕਟ ਚੈਂਪੀਅਨਸ਼ਿਪ 'ਚੋਂ ਜਲੰਧਰ ਨੇ ਮੋਹਾਲੀ ਨੂੰ 6 ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸਕੱਤਰ ਅਰਮਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਤੇ ਮੋਹਾਲੀ ਦੀ ਪੂਰੀ ਟੀਮ ਨੂੰ 170 ਦੌੜਾਂ 'ਤੇ ਆਲ ਆਊਟ ਕਰ ਦਿੱਤਾ | ਜਲੰਧਰ ਦੇ ਰਾਜਬੀਰ ਜਸਵਾਲ ਨੇ 3 ਵਿਕਟਾਂ ਤੇ ਕਾਰਤਿਕ ਨੇ 2 ਵਿਕਟਾਂ ਹਾਸਲ ਕੀਤੀਆਂ | ਇਸ ਦੇ ਜਬਾਬ 'ਚ ਜਲੰਧਰ ਦੀ ਟੀਮ ਨੇ ਇਹ ਟੀਚਾ 36 ਓਵਰਾਂ 'ਚ ਹਾਸਲ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਇਸ ਵਿਚ ਕ੍ਰਿਸ਼ ਭਗਤ ਨੇ 107 ਅਜੇਤੂ ਦੌੜਾਂ ਦਾ ਯੋਗਦਾਨ ਪਾਇਆ | ਇਸ ਮੌਕੇ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ, ਉਪ ਪ੍ਰਧਾਨ ਰਾਜਨ ਚੋਪੜਾ, ਸਕੱਤਰ ਅਰਮਿੰਦਰ ਸਿੰਘ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਖਜਾਨਚੀ ਰਿਸ਼ੀ ਰਾਜ, ਕੋਚ ਦਵਿੰਦਰ ਅਰੋੜਾ ਨੇ ਜੇਤੂ ਟੀਮ ਦੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ |