03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਦਾ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 17-06-2025
ਕਿਸ਼ਨਗੜ੍ਹ, 16 ਜੂਨ (ਹੁਸਨ ਲਾਲ)- ਡੇਰਾ ਸੱਚਖੰਡ ਬੱਲਾਂ ਦੇ ਸਮੂਹ ਸੇਵਾਦਾਰਾਂ, ਰਵਿਦਾਸੀਆ ਧਰਮ ਦੀਆਂ ਹਜ਼ਾਰਾਂ ਸ਼ਰਧਾਲੂ ਸੰਗਤਾਂ ਤੇ ਵਿਸ਼ੇਸ਼ ਕਰਕੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਸ਼ੀਰ ਗੋਵਰਧਨਪੁਰ ਕਾਂਸੀ ਬਨਾਰਸ ਪਬਲਿਕ ਚੈਰੀਟੇਬਲ ਟਰੱਸਟ ਆਦਿ ਸਭ ਦੇ ਸਾਂਝੇ ਸਹਿਯੋਗ ਵਲੋਂ ਸੰਤ ਨਿਰੰਜਨ ਦਾਸ ਮਹਾਰਾਜ ਦੀ ਸਰਪ੍ਰਸਤੀ ਹੇਠ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋ ਵਰਧਨਪੁਰ ਕਾਂਸ਼ੀ ਬਨਾਰਸ (ਯੂਪੀ) ਦਾ 61ਵਾਂ ਸਥਾਪਨਾ ਦਿਵਸ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 497ਵਾਂ ਜੋਤੀ ਜੋਤ ਦਿਵਸ ਤੇ ਹਾੜ੍ਹ ਦੀ ਪਾਵਨ ਸੰਗਰਾਂਦ ਦਾ ਵਿਸ਼ਾਲ ਸਮਾਗਮ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਕਾਂਸੀ ਬਨਾਰਸ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ 'ਤੇ ਲੜੀਵਾਰ ਅੰਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਕਰਵਾਏ ਗਏ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਗਏ | ਜਿਸ ਦੌਰਾਨ ਸੇਵਾਦਾਰ ਗਿਆਨੀ ਕਰਮ ਚੰਦ ਬਠਿੰਡੇ ਵਾਲਿਆਂ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨ ਮਹਿਮਾ ਦਾ ਗੁਣਗਾਣ ਕੀਤਾ ਗਿਆ | ਇਸ ਮੌਕੇ 'ਤੇ ਪ੍ਰਵਚਨ ਕਰਦਿਆਂ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਆਖਿਆ ਕਿ ਬ੍ਰਹਮਲੀਨ ਸੰਤ ਸਰਵਣ ਦਾਸ ਮਹਾਰਾਜ ਜੀ ਨੇ ਆਪਣੀ ਰੂਹਾਨੀਅਤ ਤੇ ਅਧਿਆਤਮਕ ਗਿਆਨ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੀ ਖੋਜ ਕਰਦਿਆਂ ਤੇ ਰਵਿਦਾਸੀਆ ਧਰਮ ਦੇ ਮਹਾਨ ਤੀਰਥ ਅਸਥਾਨ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਦਾ ਨੀਂਹ ਪੱਥਰ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਤੱਪਸਵੀ ਸੰਤ ਹਰੀ ਦਾਸ ਮਹਾਰਾਜ ਜੀ ਦੇ ਕਰ ਕਮਲਾਂ ਨਾਲ 1965 ਵਿੱਚ ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਰਖਵਾ ਕੇ ਰਵਿਦਾਸੀਆ ਕੌਮ ਦੀਆਂ ਸਮੁੱਚੀਆਂ ਸੰਗਤਾਂ 'ਤੇ ਮਹਾਨ ਪਰਉਪਕਾਰ ਕਮਾਇਆ | ਇਸ ਮੌਕੇ ਸੰਤ ਗੋਪਾਲਾ ਨੰਦ ਪੱਸੀਵਾਲ ਹਰਿਆਣਾ, ਸੇਠ ਕਬੀਰ ਦਾਸ ਪਟਿਆਲਾ, ਟਰੱਸਟ ਜਨ. ਸਕੱਤਰ ਸਤਪਾਲ ਹੀਰ, ਪਰਮਿੰਦਰ ਟਾਂਡਾ, ਸੇਠ ਦੇਸ ਰਾਜ ਫਗਵਾੜਾ, ਉੱਘੇ ਸਮਾਜ ਸੇਵੀ ਸਵਰਨ ਦਾਸ ਬਿਰਦੀ ਯੂਕੇ ਮੈਨੇਜਰ, ਬਾਬੂ ਧਰਮਪਾਲ ਸਿਮਕ, ਨਿਰੰਜਨ ਦਾ ਚੀਮਾ, ਕੇ.ਐਲ.ਸਰੋਆ, ਸ਼ਾਮ ਲਾਲ, ਰਾਕੇਸ਼ ਕੁਮਾਰ, ਧਰਮਵੀਰ, ਸੇਵਾਦਾਰ ਕੈਲਾਸ਼ ਚੰਦਰ, ਗੁਰਮੀਤ ਰਾਮ ਨਰ, ਏਐਸਆਈ ਸੁਖਦੇਵ ਕੁਮਾਰ ਬਿਆਸ ਪਿੰਡ ਆਦਿ ਹਾਜਰ ਸਨ | ਸਮਾਗਮ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਨਿਰੰਜਨ ਦਾਸ ਚੀਮਾ ਵੱਲੋਂ ਬਾਖੂਬੀ ਨਿਭਾਈਆਂ ਗਈਆਂ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨਈਆ ਜੀ ਸੇਵਾ ਸੁਸਾਇਟੀ ਨੇ ਲਗਾਈ ਛਬੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।