25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਾਮਲਾ ਸੁੱਚੀ ਪਿੰਡ ਵਿਖੇ ਹੋਈ ਵਾਰਦਾਤ ਦਾ 4 ਹਮਲਾਵਰ ਗਿ੍ਫ਼ਤਾਰ

ਅਜੀਤ ਡੈਸਕ 19-06-2025

ਚੁਗਿੱਟੀ/ਜੰਡੂ ਸਿੰਘਾ, 18 ਜੂਨ (ਨਰਿੰਦਰ ਲਾਗੂ)- ਬੀਤੇ ਦਿਨੀਂ ਕੁਝ ਵਿਅਕਤੀਆਂ ਵਲੋਂ ਸੁੱਚੀ ਪਿੰਡ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਮਨਦੀਪ ਕੁਮਾਰ ਪੁੱਤਰ ਜੈ ਰਾਮ ਵਾਸੀ ਸੁੱਚੀ ਪਿੰਡ ਦੇ ਮਾਮਲੇ ਦੇ ਮੱਦੇਨਜ਼ਰ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦÏਰਾਨ 4 ਹਮਲਾਵਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ¢ ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾ ਮੰਡੀ ਦੇ ਇੰਚਾਰਜ ਐਸ਼ ਐਚ ਓ ਮਨਜਿੰਦਰ ਸਿੰਘ ਬਸੀ ਨੇ ਦੱਸਿਆ ਕਿ ਪੁਲਿਸ ਅੜਿੱਕੇ ਚੜੇ ਵਿਅਕਤੀਆਂ ਦੀ ਪਛਾਣ ਯਾਦਵਿੰਦਰ ਉਰਫ ਪਿ੍ੰਸ ਤੇ ਅਨਮੋਲਦੀਪ ਸਿੰਘ ਦੋਵੇਂ ਪੁੱਤਰ ਤਲਵਿੰਦਰ ਸਿੰਘ ਵਾਸੀ ਸੁੱਚੀ ਪਿੰਡ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕੋਟਲਾ ਜਲੰਧਰ, ਸਾਹਿਲ ਕੁਮਾਰ ਉਰਫ ਜਾਹਿਲ ਪੁੱਤਰ ਸੁਖਵਿੰਦਰ ਰਾਮ ਵਾਸੀ ਪਿੰਡ ਸੇਖੇ ਵਜੋਂ ਸਾਹਮਣੇ ਆਈ ਹੈ¢ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਇਸ ਦÏਰਾਨ ਸਖ਼ਤੀ ਨਾਲ ਪੁਛਗਿੱਛ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ¢ ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਦੇਰ ਰਾਤ ਨੂੰ ਸੁੱਚੀ ਪਿੰਡ ਵਿਖੇ ਹੋਈ ਇਸ ਵਾਰਦਾਤ ਦÏਰਾਨ ਮਿ੍ਤਕ ਮਨਦੀਪ ਕੁਮਾਰ ਦੇ ਸਕੇ ਭਰਾਵਾਂ ਮੁਕੇਸ਼ ਕੁਮਾਰ ਤੇ ਪਵਨ ਕੁਮਾਰ ਨੂੰ ਵੀ ਹਮਲਾਵਰਾਂ ਵਲੋਂ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਕਿ ਇਸ ਸਮੇਂ ਇਲਾਜ ਚੱਲ ਰਿਹਾ ਹੈ¢

ਪਿਛਲੀ ਖ਼ਬਰ ਅਸੁਰੱਖਿਅਤ ਕਰਾਰ ਦਿੱਤੀ ਗਈ ਕਸਬਾ ਅੱਪਰਾ ਦੀ ਪੰਚਾਇਤ ਮਾਰਕੀਟ 'ਤੇ ਚੱਲਿਆ ਬੁਲਡੋਜ਼ਰ <br/> ਅਗਲੀ ਖ਼ਬਰ ਆਨਲਾਈਨ ਧੋਖਾਧੜੀ ਦੇ ਵਿਰੁੱਧ ਏਅਰਟੈੱਲ ਦੀ ਸਖ਼ਤ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।