25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅਸੁਰੱਖਿਅਤ ਕਰਾਰ ਦਿੱਤੀ ਗਈ ਕਸਬਾ ਅੱਪਰਾ ਦੀ ਪੰਚਾਇਤ ਮਾਰਕੀਟ 'ਤੇ ਚੱਲਿਆ ਬੁਲਡੋਜ਼ਰ <br/>

ਪੁਰਾਣਾ ਬੱਸ ਅੱਡਾ ਅੱਪਰਾ ਵਿਖੇ ਅਸੁਰੱਖਿਅਤ ਪੰਚਾਇਤ ਮਾਰਕੀਟ ਨੂੰ ਢਾਹੇ ਜਾਣ ਮੌਕੇ ਦਾ ਦਿ੍ਸ਼ | ਤਸਵੀਰ : ਦਲਵਿੰਦਰ ਸਿੰਘ ਅੱਪਰਾ <br/> 19-06-2025
ਅੱਪਰਾ, 18 ਜੂਨ (ਦਲਵਿੰਦਰ ਸਿੰਘ ਅੱਪਰਾ)-ਪੁਰਾਣਾ ਬੱਸ ਅੱਡਾ ਕਸਬਾ ਅੱਪਰਾ ਨਜ਼ਦੀਕ ਦੁਰਗਾ ਮਾਤਾ ਮੰਦਿਰ ਸਥਿਤ ਚਾਰ ਦਹਾਕੇ ਪਹਿਲਾਂ ਬਣੀ ਪੰਚਾਇਤ ਮਾਰਕੀਟ ਦੀਆਂ ਦੁਕਾਨਾਂ 'ਤੇ ਬੀ. ਡੀ. ਪੀ. ਓ. ਫਿਲੌਰ ਅਤੇ ਗ੍ਰਾਮ ਪੰਚਾਇਤ ਅੱਪਰਾ ਦੀ ਹਾਜ਼ਰੀ ਵਿੱਚ ਪੀਲਾ ਪੰਜਾ ਚਲਾਇਆ ਗਿਆ | ਪ੍ਰਾਪਤ ਵੇਰਵਿਆਂ ਅਨੁਸਾਰ ਪੁਰਾਣਾ ਬੱਸ ਅੱਡਾ ਅੱਪਰਾ ਸਥਿਤ ਪੰਚਾਇਤ ਮਾਰਕੀਟ, ਜੋ ਕਿ ਕਰੀਬ ਚਾਰ ਦਹਾਕੇ ਪਹਿਲਾਂ ਉਸ ਵੇਲੇ ਦੀ ਪੰਚਾਇਤ ਵਲੋਂ ਉਸਾਰੀ ਗਈ ਸੀ | ਇਸ ਮਾਰਕੀਟ 'ਚ ਕੁੱਲ 36 ਦੁਕਾਨਾਂ ਸਨ, ਜੋ ਕਿ ਵੱਖ-ਵੱਖ ਲੋਕਾਂ ਵਲੋਂ ਕਿਰਾਏ 'ਤੇ ਲਈਆਂ ਹੋਈਆਂ ਸਨ | ਇਨ੍ਹਾਂ ਦੁਕਾਨਾਂ ਦੀ ਹਾਲਤ ਪਿਛਲੇ ਕੁੱਝ ਸਮੇਂ ਤੋਂ ਨਾਜ਼ੁਕ ਹੋ ਚੁੱਕੀ ਸੀ | ਬੀ. ਡੀ. ਪੀ. ਓ. ਫਿਲੌਰ ਰਜਿੰਦਰ ਕੌਰ ਬਾਜਵਾ ਤੇ ਵਿਨੈ ਕੁਮਾਰ ਸਰਪੰਚ ਅੱਪਰਾ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਜਾ ਚੁੱਕਾ ਹੈ | ਇਸ ਕਾਰਨ ਕਿਸੇ ਵੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਲਈ ਦੁਕਾਨਾਂ ਨੂੰ ਢਾਹੁਣ ਦਾ ਫੈਸਲਾ ਕੀਤਾ ਗਿਆ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀ | ਅੱਜ ਇਨ੍ਹਾਂ ਦੁਕਾਨਾਂ ਨੂੰ ਢਾਹੁਣ ਦੀ ਕਾਰਵਾਈ ਆਰੰਭੀ ਗਈ | ਜਿਸ ਦਾ ਕੁੱਝ ਦੁਕਾਨਦਾਰਾਂ ਨੇ ਵਿਰੋਧ ਵੀ ਕੀਤਾ, ਪਰ ਸਬ ਇੰਸਪੈਕਟਰ ਨਿਰਮਲ ਸਿੰਘ ਇੰਚਾਰਜ ਪੁਲਿਸ ਚੌਂਕੀ ਦੀ ਅਗਵਾਈ ਹੇਠ ਪੁਲਿਸ ਪ੍ਰਸਾਸ਼ਨ ਵਲੋਂ ਜਲਦ ਹੀ ਮਾਮਲਾ ਸ਼ਾਂਤ ਕਰ ਲਿਆ ਗਿਆ | ਸਰਪੰਚ ਵਿਨੈ ਕੁਮਾਰ ਨੇ ਦੱਸਿਆ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਹਿੱਤ ਢਾਅ-ਢੁਆਈ ਦੀ ਕਾਰਵਾਈ ਉਪਰੰਤ ਜਲਦ ਹੀ ਇਸ ਮਾਰਕੀਟ ਦੀ ਨਵ-ੳਸਾਰੀ ਆਰੰਭ ਕਰ ਦਿੱਤੀ ਜਾਵੇਗੀ | ਉਹਨਾਂ ਅੱਗੇ ਦੱਸਿਆ ਕਿ ਉਕਤ ਮਾਰਕੀਟ ਦੇ ਕਾਬਜ਼ ਦੁਕਾਨਦਾਰਾਂ ਵੱਲ ਕਰੀਬ ਦੋ ਕਰੋੜ ਰੁਪਏ ਦਾ ਕਿਰਾਇਆ ਵੀ ਬਕਾਇਆ ਹੈ | ਜੋ ਕਿ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਹੈ | ਅੱਜ ਦੀ ਕਾਰਵਾਈ ਮੌਕੇ ਰਜਿੰਦਰ ਕੌਰ ਬਾਜਵਾ ਬੀ. ਡੀ. ਪੀ. ਓ. ਫਿਲੌਰ, ਸਬ ਇੰਸਪੈਕਟਰ ਨਿਰਮਲ ਸਿੰਘ ਇੰਚਾਰਜ ਪੁਲਿਸ ਚੌਂਕੀ ਅੱਪਰਾ, ਪੰਚਾਇਤ ਸਕੱਤਰ ਸੁਰਜੀਤ ਸਿੰਘ, ਸਰਪੰਚ ਵਿਨੈ ਕੁਮਾਰ, ਕੁਲਦੀਪ ਸਿੰਘ ਜੌਹਲ, ਮੋਹਣ ਲਾਲ, ਮੁਕੇਸ਼ ਕੁਮਾਰ ਦਾਦਰਾ, ਹਰਜੀਤ ਸਿੱਧੂ, ਰੂਪ ਲਾਲ, ਹਰਬੰਸ ਲਾਲ ਮਣਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਜ ਪੱਧਰੀ ਪੰਜਾਬ ਯੋਗ ਸਮਾਗਮ 2025 ਪੀ.ਏ.ਪੀ ਕੈਂਪਸ ਵਿਖੇ ਅੱਜ <br/> ਅਗਲੀ ਖ਼ਬਰ ਮਾਮਲਾ ਸੁੱਚੀ ਪਿੰਡ ਵਿਖੇ ਹੋਈ ਵਾਰਦਾਤ ਦਾ 4 ਹਮਲਾਵਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।