25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਿਤਿਨ ਕੋਹਲੀ ਵਲੋਂ ਥਿਆੜਾ ਨਾਲ ਮੁਲਾਕਾਤ, ਇਨਹਾਂਸਮੈਂਟ ਸਮੇਤ ਕਈ ਮੱੁਦੇ ਉਠਾਏ <br/>

ਰਾਜਵਿੰਦਰ ਕੌਰ ਥਿਆੜਾ ਨੂੰ ਮੰਗ ਪੱਤਰ ਦੇਣ ਮੌਕੇ ਨਿਤਿਨ ਕੋਹਲੀ, ਰਾਜਨ ਗੁਪਤਾ ਤੇ ਹੋਰ | ਤਸਵੀਰ: ਮੁਨੀਸ਼ <br/> 19-06-2025
ਜਲੰਧਰ, 18 ਜੂਨ (ਸ਼ਿਵ)- ਕੇਂਦਰੀ ਹਲਕੇ ਦੇ 'ਆਪ' ਦੇ ਇੰਚਾਰਜ ਨਿਤਿਨ ਕੋਹਲੀ ਨੇ ਅੱਜ ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲ ਇਨਹਾਂਸਮੈਂਟ (ਜ਼ਮੀਨਾਂ ਦੀਆਂ ਵਾਧੂ ਕੀਮਤਾਂ) ਤੇ ਗੈਰ-ਉਸਾਰੀ (ਐਨ. ਸੀ. ਐਫ.) ਖ਼ਰਚਿਆਂ ਨਾਲ ਸਬੰਧਿਤ ਲੰਬੇ ਸਮੇਂ ਤੋਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਨਿਤਿਨ ਕੋਹਲੀ ਦੇ ਨਾਲ ਚੇਅਰਪਰਸਨ ਨੂੰ ਮਿਲਣ ਵਾਲਿਆਂ ਵਿਚ ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕ ਸ਼ਾਮਿਲ ਸਨ | ਵਫ਼ਦ ਨੇ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿਚ ਐਨ. ਡੀ. ਸੀ. ਸਰਟੀਫਿਕੇਟ ਤੇ ਜਾਇਦਾਦ ਰਜਿਸਟ੍ਰੇਸ਼ਨ, ਵਾਧਾ ਅਤੇ ਐਨ. ਸੀ. ਐਫ. ਖ਼ਰਚਿਆਂ ਦੇ ਬਾਵਜੂਦ ਟਰੱਸਟ ਫਾਈਲਾਂ ਵਿਚ ਦਿਖਾਇਆ ਜਾ ਰਿਹਾ ਹੈ, ਜੋ ਕਿ ਨਾ ਸਿਰਫ਼ ਬੇਇਨਸਾਫ਼ੀ ਹੈ ਬਲਕਿ ਵਿੱਤੀ ਬੋਝ ਵੀ ਵਧਾ ਰਿਹਾ ਹੈ¢ ਇਸ ਮੌਕੇ ਰਾਜਨ ਗੁਪਤਾ, ਗੁਲਸ਼ਨ ਅਗਰਵਾਲ, ਪਵਨ ਸੇਤੀਆ, ਮਨੀਸ਼ ਕੁਮਾਰ ਨੇ ਕਈ ਸਬੂਤ ਪੇਸ਼ ਕੀਤੇ ਤੇ ਮੰਗ ਕੀਤਾ ਕਿ ਇਨ੍ਹਾਂ ਬੇਲੋੜੇ ਖ਼ਰਚਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ¢ ਚੇਅਰਪਰਸਨ ਰਾਜਵਿੰਦਰ ਕÏਰ ਥਿਆੜਾ ਨੇ ਮਾਮਲੇ ਵਿਚ ਗੰਭੀਰਤਾ ਦਿਖਾਉਂਦੇ ਹੋਏ ਸਬੰਧਿਤ ਫਾਈਲਾਂ ਦੀ ਮੁੜ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਅਤੇ ਨਿਰਦੇਸ਼ ਦਿੱਤੇ ਕਿ ਅਗਲੇ ਨੋਟਿਸ ਤੱਕ ਅਜਿਹੀਆਂ ਸਾਰੀਆਂ ਅਦਾਇਗੀਆਂ ਨੂੰ ਰੋਕਿਆ ਜਾਵੇ¢ ਉਨ੍ਹਾਂ ਭਰੋਸਾ ਦਿੱਤਾ ਕਿ ਸਥਾਨਕ ਸਰਕਾਰ ਦੀਆਂ ਮÏਜੂਦਾ ਨੀਤੀਆਂ ਅਨੁਸਾਰ ਇਸ ਹਫ਼ਤੇ ਦੇ ਅੰਦਰ ਇੱਕ ਨਿਰਪੱਖ ਫ਼ੈਸਲਾ ਲਿਆ ਜਾਵੇਗਾ¢ ਸਾਰਿਆਂ ਨੇ ਸ੍ਰੀਮਤੀ ਥਿਆੜਾ, ਨਿਤਿਨ ਕੋਹਲੀ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਈਜ਼ੀ ਰਜਿਸਟਰੇਸ਼ਨ ਸੰਬੰਧੀ ਚਲ ਰਿਹਾ ਕੰਮਕਾਜ ਜੂਨ ਦੇ ਅਖੀਰ ਤੱਕ ਪੂਰਾ ਹੋਣ ਦੀ ਆਸ <br/> ਅਗਲੀ ਖ਼ਬਰ ਰਾਜ ਪੱਧਰੀ ਪੰਜਾਬ ਯੋਗ ਸਮਾਗਮ 2025 ਪੀ.ਏ.ਪੀ ਕੈਂਪਸ ਵਿਖੇ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।