25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਈਜ਼ੀ ਰਜਿਸਟਰੇਸ਼ਨ ਸੰਬੰਧੀ ਚਲ ਰਿਹਾ ਕੰਮਕਾਜ ਜੂਨ ਦੇ ਅਖੀਰ ਤੱਕ ਪੂਰਾ ਹੋਣ ਦੀ ਆਸ <br/>

ਈਜ਼ੀ ਰਜਿਸਟਰੇਸ਼ਨ ਸੰਬੰਧੀ ਕੈਬਿਨ ਬਣਾਏ ਜਾਣ ਦੇ ਚੱਲ ਰਹੇ ਕੰਮ ਦੀ ਤਸਵੀਰ | ਤਸਵੀਰ-ਜੀ.ਪੀ.ਸਿੰਘ <br/> 19-06-2025
ਜਲੰਧਰ, 18 ਜੂਨ (ਚੰਦੀਪ ਭੱਲਾ)-ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਈਜ਼ੀ ਰਜਿਸਟਰੇਸ਼ਨ ਦੇ ਤਹਿਤ ਸਬ-ਰਜਿਸਟਰਾਰਾਂ ਦੇ ਦਫ਼ਤਰਾਂ ਨੂੰ ਨਵਾਂ ਰੂਪ ਦੇਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਫਿਰ ਵੀ ਇਸ ਕੰਮ ਦੇ ਜੂਨ ਮਹੀਨੇ ਦੇ ਅਖੀਰ ਤੱਕ ਪੂਰਾ ਹੋਣ ਦੀ ਆਸ ਹੈ ਤੇ ਜੁਲਾਈ ਦੇ ਪਹਿਲੇ ਹਫ਼ਤੇ ਈਜ਼ੀ ਰਜਿਸਟਰੇਸ਼ਨ ਦਾ ਕੰਮ ਇੱਕੋ ਛੱਤ ਹੇਠਾਂ ਸ਼ੁਰੂ ਹੋਵੇਗਾ | ਇਸ ਸਬੰਧੀ ਅੱਜ ਵੀ ਨਵੇਂ ਕੈਬਿਨ ਬਣਾਏ ਜਾਣ, ਦਫ਼ਤਰਾਂ 'ਚ ਪਾਰਟੀਸ਼ਨ ਕਰਨ, ਏ.ਸੀ ਤੇ ਹੋਰ ਬਿਜਲੀ ਦਾ ਕੰਮ ਪੂਰਾ ਕਰਨ ਲਈ ਕੰਮਕਾਜ ਜਾਰੀ ਰਿਹਾ ਹੈ ਤੇ ਪੀ.ਡਬਲਿਊ.ਡੀ ਵਿਭਾਗ ਦੇ ਕਰਮਚਾਰੀ ਵੀ ਲਗਾਤਾਰ ਇਸ ਸਬੰਧੀ ਨਿਗਰਾਨੀ ਕਰ ਰਹੇ ਹਨ ਕਿਉਂਕਿ ਇਹ ਕੰਮ ਉਨ੍ਹਾਂ ਵਲੋਂ ਹੀ ਕਰਵਾਇਆ ਜਾ ਰਿਹਾ ਹੈ ਜਿਸ 'ਤੇ 25 ਤੋਂ 35 ਲੱਖ ਦੀ ਲਾਗਤ ਆਵੇਗੀ ਤੇ ਇਸ ਦੇ ਪੂਰਾ ਹੋਣ 'ਤੇ ਲੋਕਾਂ ਨੂੰ ਇੱਕੋ ਛੱਤ ਹੇਠਾਂ ਦਸਤਾਵੇਜ਼ ਤਸਦੀਕ ਕਰਨ, ਫ਼ੋਟੋ ਕਰਵਾਉਣ, ਗਵਾਹੀ ਤੇ ਹੋਰ ਸਹੂਲਤਾਂ ਮਿਲਣਗੀਆਂ ਤੇ ਲੋਕਾਂ ਨੂੰ ਰਜਿਸਟਰੀਆਂ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਇਸ ਨਾਲ ਭਿ੍ਸ਼ਟਾਚਾਰ 'ਤੇ ਵੀ ਲਗਾਮ ਲਗਾਈ ਜਾ ਸਕੇਗੀ |

ਪਿਛਲੀ ਖ਼ਬਰ ਫਿਟਰ ਕੁਲੀਆਂ ਵਲੋਂ ਨਿਗਮ ਦਫ਼ਤਰ 'ਚ ਪ੍ਰਦਰਸ਼ਨ <br/> ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਥਿਆੜਾ ਨਾਲ ਮੁਲਾਕਾਤ, ਇਨਹਾਂਸਮੈਂਟ ਸਮੇਤ ਕਈ ਮੱੁਦੇ ਉਠਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।