14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਫਿਟਰ ਕੁਲੀਆਂ ਵਲੋਂ ਨਿਗਮ ਦਫ਼ਤਰ 'ਚ ਪ੍ਰਦਰਸ਼ਨ <br/>

ਨਿਗਮ ਦਫ਼ਤਰ ਵਿਚ ਧਰਨੇ 'ਤੇ ਬੈਠੇ ਫਿਟਰ ਕੁਲੀ | ਤਸਵੀਰ: ਮੁਨੀਸ਼ <br/> 19-06-2025
ਜਲੰਧਰ, 18 ਜੂਨ (ਸ਼ਿਵ)- ਵਾਟਰ ਸਪਲਾਈ ਫਿਟਰ ਕੁੱਲੀ ਯੂਨੀਅਨ ਨਗਰ ਨਿਗਮ ਨੇ ਮੰਗਾਂ ਨੂੰ ਲੈ ਕੇ ਨਿਗਮ ਦਫ਼ਤਰ ਵਿਚ ਰੋਸ ਪ੍ਰਦਰਸ਼ਨ ਕੀਤਾ | ਉਕਤ ਫਿਟਰ ਕੁਲੀ ਦਰਜਾ ਚਾਰ ਕੱਚੇ ਫਿਟਰ ਕੁੱਲੀਆਂ, ਮੈਸਨ (58 ਫਿਟਰ ਕੁਲੀ ਅਤੇ 6 ਮੈਸਨ ) ਅਤੇ 15 ਜੇ. ਸੀ. ਬੀ. ਓਪ੍ਰੇਟਰਾਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਸਨ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕਈ ਜਥੇਬੰਦੀਆਂ ਵਲੋਂ ਨਿਗਮ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਦਰਜਾ -4 ਕਰਮਚਾਰੀ ਅਤੇ ਜੇ. ਸੀ. ਬੀ. ਓਪਰੇਟਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਸਬੰਧੀ ਕਿਹਾ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਸਕਰਾਤਮਕ ਜਵਾਬ ਨਹੀਂ ਦਿੱਤਾ ਗਿਆ ਹੈ ਜਿਸ ਕਰਕੇ ਫਿਟਰ ਕੁਲੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਬਾਰੇ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤਾਂ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰਾਜੀਵ ਗਿੱਲ, ਗੁਰਪ੍ਰੀਤ ਸਿੰਘ, ਸੰਜੀਵ ਭਾਰਦਵਾਜ, ਰਾਜਦੀਪ, ਪਵਨ, ਸੁਨੀਲ, ਰਾਕੇਸ਼ ਤੇ ਹੋਰ ਵੀ ਹਾਜਰ ਸਨ |

ਪਿਛਲੀ ਖ਼ਬਰ ਹੈਰੋਇਨ ਸਮੇੇਤ ਇਕ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਈਜ਼ੀ ਰਜਿਸਟਰੇਸ਼ਨ ਸੰਬੰਧੀ ਚਲ ਰਿਹਾ ਕੰਮਕਾਜ ਜੂਨ ਦੇ ਅਖੀਰ ਤੱਕ ਪੂਰਾ ਹੋਣ ਦੀ ਆਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।