ਜਲੰਧਰ, 18 ਜੂਨ (ਚੰਦੀਪ ਭੱਲਾ)-ਭਿ੍ਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਗਿ੍ਫ਼ਤਾਰ ਕਰਕੇ ਜੁਡੀਸ਼ੀਅਲ ਹਿਰਾਸਤ 'ਚ ਭੇਜੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਢਾ ਵਲੋਂ ਇੱਕ ਹੋਰ ਅਰਜ਼ੀ ਡਿਊਟੀ ਜੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ.ਦੀਪਤੀ ਗੁਪਤਾ ਦੀ ਅਦਾਲਤ 'ਚ ਲਗਾਈ ਗਈ ਤੇ ਕਿਹਾ ਗਿਆ ਕਿ ਉਨ੍ਹਾਂ ਦੇ ਮੁਅੱਕਲ ਰਮਨ ਅਰੋੜਾ ਦੇ ਪਿੱਤੇ 'ਚ ਪਥਰੀ ਹੈ ਤੇ ਉਨ੍ਹਾਂ ਨੂੰ ਇਸ ਵੇਲੇ ਕਾਫ਼ੀ ਦਰਦ ਹੈ, ਜੇਕਰ ਇਸ ਦਾ ਸਮੇਂ ਸਿਰ ਆਪ੍ਰੇਸ਼ਨ ਨਾ ਕਰਵਾਇਆ ਗਿਆ ਤੇ ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ | ਇਸ ਲਈ ਉਨ੍ਹਾਂ ਨੂੰ ਸ਼ਹਿਰ ਦੇ ਚੰਗੇ ਹਸਪਤਾਲ 'ਚ ਇਲਾਜ ਕਰਵਾਏ ਜਾਣ ਦੀ ਇਜਾਜ਼ਤ ਦਿੱਤੀ ਜਾਵੇ | ਜਿਸ 'ਤੇ ਅਦਾਲਤ ਨੇ ਅਗਲੀ ਸੁਣਵਾਈ ਲਈ 21 ਜੂਨ ਦੀ ਤਰੀਕ ਦਿੱਤੀ ਹੈ |