25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗਾਜ਼ੀਗੁੱਲਾ ਦੀ ਸੀਵਰੇਜ ਸਮੱਸਿਆ ਹੱਲ ਕਰਨ ਲਈ ਸੀਵਰ ਸਫ਼ਾਈ ਦਾ ਕੰਮ ਸ਼ੁਰੂ <br/>

ਅਜੀਤ ਡੈਸਕ 19-06-2025
ਗਾਜੀਗੁੱਲਾ ਦੀ ਸੀਵਰੇਜ ਸਮੱਸਿਆ ਹੱਲ ਨਾ ਕਰਨ ਕਰਕੇ ਜਿੱਥੇ ਨਿਗਮ ਕਮਿਸ਼ਨਰ ਗੌਤਮ ਜੈਨ ਵਲੋਂ ਕਈ ਅਫ਼ਸਰਾਂ ਦੇ ਖ਼ਿਲਾਫ਼ ਪਹਿਲੀ ਵਾਰ ਵੱਡੀ ਕਾਰਵਾਈ ਕੀਤੀ ਗਈ ਸੀ ਤੇ ਅੱਜ ਨਿਗਮ ਨੇ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਹੈ | ਨਿਗਮ ਕਮਿਸ਼ਨਰ ਗੌਤਮ ਜੈਨ ਦੀ ਅਗਵਾਈ ਵਿਚ ਅੱਜ ਵਾਟਰ ਸਪਲਾਈ ਸੀਵਰੇਜ ਵਿਭਾਗ ਦੇ ਅਫ਼ਸਰਾਂ ਨੇ ਗਾਜੀਗੁੱਲਾ ਜਾ ਕੇ ਸੀਵਰੇਜ ਸਮੱਸਿਆ ਦਾ ਮੌਕਾ ਦੇਖਿਆ ਤੇ ਵਰਕਸ਼ਾਪ ਚੌਕ ਤੋਂ ਲੈ ਕੇ ਪ੍ਰਕਾਸ਼ ਆਈਸਕ੍ਰੀਮ ਵਾਲੀ ਦੁਕਾਨ ਤੱਕ ਸੀਵਰ ਸਾਫ਼ ਕਰਨ ਵਾਲੀਆਂ ਛੋਟੀਆਂ 5 ਗਰੈਬ ਬਕਟ ਮਸ਼ੀਨਾਂ ਲਗਵਾ ਦਿੱਤੀਆਂ ਹਨ | ਇਸ ਮੌਕੇ ਇੰਜ. ਸਤਿੰਦਰ ਮਹਾਜਨ, ਐਕਸੀਅਨ ਸੁਖਵਿੰਦਰ ਸਿੰਘ, ਗੁਰਸ਼ਰਨ ਸਿੰਘ ਤੇ ਹੋਰ ਸਟਾਫ਼ ਮੌਜੂਦ ਸੀ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਸੀਵਰਾਂ ਨੂੰ ਤਾਂ ਸੁਪਰ ਸਕਸ਼ਨ ਮਸ਼ੀਨਾਂ ਨਾਲ ਹੀ ਸਾਫ਼ ਕਰਵਾਇਆ ਜਾ ਸਕਦਾ ਹੈ ਤੇ ਇਸ ਨਾਲ ਸੀਵਰੇਜ ਸਮੱਸਿਆ ਹੱਲ ਹੋ ਜਾਵੇਗੀ ਜਦਕਿ ਜਿੰਨੀ ਦੇਰ ਤੱਕ ਇਹ ਵੱਡੀਆਂ ਮਸ਼ੀਨਾਂ ਨਹੀਂ ਆਉਂਦੀਆਂ ਤਾਂ ਉਨ੍ਹੀਂ ਦੇਰ ਤੱਕ ਛੋਟੀਆਂ ਮਸ਼ੀਨਾਂ ਨਾਲ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਕਮਿਸ਼ਨਰ ਨੇ ਗਾਜੀਗੁੱਲਾ ਦੀ ਖ਼ਰਾਬ ਹੋਈ ਸੜਕ ਦਾ ਹਿੱਸਾ ਵੀ ਠੀਕ ਕਰਵਾਉਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਹ ਸਮੱਸਿਆ ਹੱਲ ਹੋ ਜਾਵੇਗੀ | ਉਧਰ ਨਿਗਮ ਕਮਿਸ਼ਨਰ ਗੌਤਮ ਜੈਨ ਵਲੋਂ ਇਸ ਮਾਮਲੇ 'ਚ ਬੀਤੇ ਦਿਨੀਂ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਸ ਨਾਲ ਖ਼ਾਸ ਤੌਰ 'ਤੇ ਆਊਟ ਸੋਰਸ 'ਤੇ ਰੱਖੇ ਕੁੱਝ ਮੁਲਾਜ਼ਮਾਂ ਵਿਚ ਕਾਫੀ ਹੜਕੰਪ ਹੈ ਕਿਉਂਕਿ ਕਮਿਸ਼ਨਰ ਦੀ ਹਦਾਇਤ ਦੇ ਬਾਵਜੂਦ ਕਾਰਵਾਈ ਨਾ ਕਰਨ ਕਰਕੇ ਇਹ ਕਾਰਵਾਈ ਕੀਤੀ ਗਈ ਸੀ ਤੇ ਕਈ ਵਾਰ ਆਉੂਟਸੋਰਸ 'ਤੇ ਰੱਖੇ ਗਏ ਮੁਲਾਜ਼ਮ ਵੀ ਫ਼ੋਨ ਨਹੀਂ ਚੁੱਕਦੇ |

ਪਿਛਲੀ ਖ਼ਬਰ ਬਰਸਾਤਾਂ 'ਚ ਡੁੱਬਣ ਵਾਲੇ ਇਲਾਕਿਆਂ 'ਚ ਨਿਗਮ ਲਗਾਏਗਾ ਪੰਪ ਅਗਲੀ ਖ਼ਬਰ ਵਿਧਾਇਕ ਰਮਨ ਅਰੋੜਾ ਦੇ ਪਿੱਤੇ 'ਚ ਪੱਥਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।