25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਰਸਾਤਾਂ 'ਚ ਡੁੱਬਣ ਵਾਲੇ ਇਲਾਕਿਆਂ 'ਚ ਨਿਗਮ ਲਗਾਏਗਾ ਪੰਪ

ਅਜੀਤ ਡੈਸਕ 19-06-2025
ਜਲੰਧਰ, 18 ਜੂਨ (ਸ਼ਿਵ)- ਆਉਣ ਵਾਲੇ ਕੁੱਝ ਦਿਨਾਂ 'ਚ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਨਿਗਮ ਨੇ ਤਿਆਰੀਆਂ ਕਰਦੇ ਹੋਏ ਕਾਰਜਕਾਰੀ ਇੰਜੀ. ਨੂੰ ਉਨ੍ਹਾਂ ਇਲਾਕਿਆਂ ਵਿਚ ਪਾਣੀ ਕੱਢਣ ਲਈ ਪੰਪਾਂ ਦਾ ਇੰਤਜ਼ਾਮ ਕਰਨ ਦੀ ਹਦਾਇਤ ਦਿੱਤੀ ਹੈ ਤਾਂ ਜੋ ਪਾਣੀ ਨਾਲ ਡੁੱਬਣ ਵਾਲੇ ਇਲਾਕਿਆਂ 'ਚ ਪੰਪਾਂ ਰਾਹੀਂ ਪਾਣੀ ਕੱਢਿਆ ਜਾ ਸਕੇ | ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਸਬੰਧਿਤ ਅਫ਼ਸਰਾਂ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਸ਼ਹਿਰ ਦੀ ਹਦੂਦ ਅੰਦਰ ਸੀਵਰਾਂ ਨੂੰ ਮਸ਼ੀਨਾਂ ਨਾਲ ਸਾਫ਼ ਕਰਨ ਤੇ ਪੰਪਾਂ ਨਾਲ ਪਾਣੀ ਕੱਢਣ ਲਈ ਲੋੜੀਂਦੀ ਗਿਣਤੀ ਵਿਚ ਜੈੱਨਰੇਟਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ | ਜ਼ਿਆਦਾ ਪਾਣੀ ਖੜ੍ਹਾ ਹੋਣ 'ਤੇ ਉਨਾਂ ਪੰਪਾਂ ਵਾਸਤੇ ਜੈੱਨਰੇਟਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ | ਐਕਸੀਅਨਾਂ ਨੂੰ ਜ਼ੋਨ ਵਾਈਜ਼ 500 ਰੇਤ ਦੇ ਬੋਰੇ ਭਰ ਕੇ ਰੱਖਣ ਤੋਂ ਇਲਾਵਾ ਪਾਣੀ ਕੱਢਣ ਲਈ ਵਾਧੂ ਮੋਟਰਾਂ ਦਾ ਪ੍ਰਬੰਧ ਕਰਨ, ਸੀਵਰਾਂ 'ਚ ਗਾਰ ਕਢਵਾਉਣ ਤੇ 30 ਜੂਨ ਤੱਕ ਸਰਟੀਫਿਕੇਟ ਦੇਣੇ ਜ਼ਰੂਰੀ ਕੀਤੇ ਜਾਣ ਲਈ ਕਿਹਾ ਗਿਆ ਹੈ | ਬਰਸਾਤੀ ਮੌਸਮ ਵਿਚ ਰੋਡ ਗਲੀਆਂ ਤੇ ਸੀਵਰਾਂ ਦੀ ਸਫ਼ਾਈ ਕਰਦੇ ਰਹਿਣ ਲਈ ਕਿਹਾ ਗਿਆ ਹੈ | ਮਾਨਸੂਨ ਦੌਰਾਨ ਡਿੱਗਣ ਵਾਲੇ ਦਰੱਖਤਾਂ ਦੀ ਕਟਾਈ ਲਈ ਜ਼ੋਨ ਵਾਈਜ਼ ਮਸ਼ੀਨਰੀ ਤੇ ਮੇਨ ਪਾਵਰ ਰੱਖਣੀ ਚਾਹੀਦੀ ਹੈ | ਬਰਸਾਤਾਂ 'ਚ ਪਾਣੀ ਦੀ ਸਪਲਾਈ ਜਾਰੀ ਰੱਖਣ ਤੋਂ ਇਲਾਵਾ ਗੰਦੇ ਪਾਣੀ ਤੋਂ ਬਚਾਅ ਲਈ ਪਾਣੀ ਦੇ ਨਮੂਨੇ ਵੀ ਭਰੇ ਜਾਣੇ ਚਾਹੀਦੇ ਹਨ। ਸ਼ਿਕਾਇਤ ਸ਼ਾਖਾ ਸੁਪਰਡੈਂਟ ਵਲੋਂ ਸ਼ਿਕਾਇਤ ਸ਼ਾਖਾ ਦਾ ਫ਼ੋਨ ਲੈਂਡਲਾਈਨ ਨੰਬਰ 0181-22424111 ਨੂੰ 24 ਘੰਟੇ ਚੱਲਦਾ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਬਰਸਾਤਾਂ 'ਚ ਉਪਰੋਕਤ ਅਧਿਕਾਰੀਆਂ ਨਾ ਸੰਪਰਕ ਰੱਖਿਆ ਜਾ ਸਕੇ।
ਪਿਛਲੀ ਖ਼ਬਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਕਾਮਰੇਡ ਸੱਜਣ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਗਾਜ਼ੀਗੁੱਲਾ ਦੀ ਸੀਵਰੇਜ ਸਮੱਸਿਆ ਹੱਲ ਕਰਨ ਲਈ ਸੀਵਰ ਸਫ਼ਾਈ ਦਾ ਕੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।