ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)-ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਚੰਡੀਗੜ੍ਹ ਦੇ ਬਾਨੀ ਕਾਮਰੇਡ ਸੱਜਣ ਸਿੰਘ ਦੀ ਚੌਥੀ ਬਰਸੀ ਯੂਨੀਅਨ ਦਫ਼ਤਰ ਸਿਵਲ ਸਰਜਨ ਦਫ਼ਤਰ, ਜਲੰਧਰ ਵਿਖੇ ਮਨਾਈ ਗਈ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਭਾਸ਼ ਮੱਟੂ ਨੇ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਵੇਦ ਪ੍ਰਕਾਸ਼, ਪੰਜਾਬ ਸੁਬਾਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਪੁਆਰੀ ਵੀ ਸ਼ਾਮਲ ਹੋਏ, ਜਿਨ੍ਹਾਂ ਵਲੋਂ ਕਾਮਰੇਡ ਸੱਜਣ ਸਿੰਘ ਦੇ ਸੰਘਰਸ਼ੀ ਜੀਵਨ ਅਤੇ ਉਨ੍ਹਾਂ ਵਲੋਂ ਤਨਖਾਹ ਕਮਿਸ਼ਨ ਸਮੇਤ ਹੋਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਇਸ ਮੌਕੇ ਫੈਡਰੇਸ਼ਨ ਦੇ ਆਗੂ ਸੁਨੀਲ ਭੰਡਾਰੀ, ਅਮਰਜੀਤ ਸਿੰਘ, ਯੋਗਰਾਜ, ਸੁਖਦੇਵ ਬਸਰਾ, ਰਾਮੇਸ਼ ਕੁਮਾਰ, ਰਣਜੀਤ ਸਿੰਘ, ਅਵਤਾਰ ਸਿੰਘ (ਪ੍ਰਧਾਨ, ਡਰਾਈਵਰ ਯੂਨੀਅਨ), ਕਮਲਜੀਤ, ਮਦਨ ਲਾਲ, ਕੇਸ਼ਵ ਚੰਦ, ਰਾਜ ਕੁਮਾਰ, ਅਨੀਲ ਕੁਮਾਰ, ਫੋਰਮੈਨ ਗੁਰਜੀਤ ਸਿੰਘ, ਸੰਨੀ ਕੁਮਾਰ, ਬਲਦੇਵ ਰਾਜ ਕਾਕਾ, ਦੀਪਕ ਕੁਮਾਰ, ਸੁਰਿੰਦਰ ਲੱਕੀ, ਮੁਕੇਸ਼ ਕੁਮਾਰ, ਡਿੰਪਲ ਰਹੇਲਾ, ਅਨਮੋਲ, ਰਾਮਜੀ, ਰੁਪਿੰਦਰ ਸਿੰਘ, ਚਮਨ ਲਾਲ, ਪਵਨ ਕੁਮਾਰ, ਰਾਜ ਨਰਾਇਣ, ਗੁਰਪਾਲ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |