ਜਲੰਧਰ, 18 ਜੂਨ (ਡਾ. ਜਤਿੰਦਰ ਸਾਬੀ)-ਪੀ. ਸੀ. ਏ. ਵਲੋਂ ਕਰਵਾਏ ਜਾ ਰਹੇ ਅੰਤਰ ਜਿਲ੍ਹਾ ਅੰਡਰ 23 ਸਾਲ ਵਰਗ ਦੇ ਕ੍ਰਿਕਟ ਟੂਰਨਾਮੈਂਟ 'ਚੋਂ ਜਲੰਧਰ ਦੀ ਟੀਮ ਨੇ ਪਟਿਆਲਾ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਹਾਸਲ ਕੀਤੀ ਹੈ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਟਿਆਲਾ ਨੇ 6 ਵਿਕਟਾਂ ਗੁਆ ਕੇ 312 ਦੌੜਾਂ ਬਣਾਈਆਂ | ਇਸ 'ਚ ਜਲੰਧਰ ਦੇ ਅਰੁਣ ਕਾਲੀਆ ਤੇ ਰਾਜਬੀਰ ਨੇ 2-2 ਵਿਕਟਾਂ ਲਈਆਂ ਤੇ ਪੰਕਜ ਰੱਤੂ ਤੇ ਕ੍ਰਿਸ਼ ਨੇ 1-1 ਵਿਕਟ ਹਾਸਿਲ ਕੀਤੀ | ਟੀਚੇ ਦਾ ਪਿੱਛਾ ਕਰਦੇ ਹੋਏ ਜਲੰਧਰ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਸ਼ਿਵਾਨ ਸੇਠ ਨੇ 65 ਦੌੜਾਂ, ਰਿਧਮ ਸੱਤਿਆਵਾਨ ਨੇ (103) ਦੌੜਾਂ ਨਾਲ 170 ਦੌੜਾਂ ਦੀ ਮਜਬੂਤ ਸਾਂਝੇਦਾਰੀ ਕੀਤੀ | ਕ੍ਰਿਸ਼ ਭਗਤ ਨੇ ਅਜੇਤੂ 54 ਦੌੜਾਂ ਤੇ ਅਰਜਨ ਰਾਜਪੂਤ ਨੇ ਅਜੇਤੂ 34 ਦੌੜਾਂ ਨਾਲ 88 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਨੂੰ ਜਿੱਤ ਦਿਵਾਈ | ਇਸ ਰਨ ਚੇਜ਼ 'ਚ ਕਮਲ ਨੇ 32 ਤੇ ਅਰੁਣ ਕਾਲੀਆ ਨੇ 26 ਦੌੜਾਂ ਦਾ ਯੋਗਦਾਨ ਪਾਇਆ | ਜੇਤੂ ਖਿਡਾਰੀਆਂ ਨੂੰ ਜੇ. ਡੀ. ਸੀ. ਏ. ਦੇ ਪ੍ਰਧਾਨ ਸੰਜੀਵ ਕੁਮਾਰ, ਉਪ ਪ੍ਰਧਾਨ ਰਾਜਨ ਚੋਪੜਾ, ਸਕੱਤਰ ਅਰਮਿੰਦਰ ਸਿੰਘ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਖਜਾਨਚੀ ਰਿਸ਼ੀ ਰਾਜ, ਕੋਚ ਦਵਿੰਦਰ ਅਰੋੜਾ ਨੇ ਵਧਾਈ ਦਿੱਤੀ ਤੇ ਫਾਈਨਲ ਮੈਚ ਲਈ ਸੱੁਭਕਾਮਨਾਵਾ ਦਿੱਤੀ ਆਂ |