ਜਲੰਧਰ, 18 ਜੂਨ (ਫੱੁਲ)-ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੁਆਬਾ ਚੌਕ ਪ੍ਰੀਤ ਨਗਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਗਿਆ | ਸਮਾਗਮ 'ਚ ਸਵੇਰੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਤੇ ਰਾਗੀ ਸਿੰਘਾਂ ਦੁਬਾਰਾ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ ਤੇ ਗੁਰੂ ਦਾ ਲੰਗਰ ਸੰਗਤਾਂ 'ਚ ਵਰਤਾਇਆ ਗਿਆ | ਇਸ ਮੌਕੇ 'ਤੇ ਗੁਰੂ ਘਰ ਦੇ ਸੇਵਾਦਾਰ ਮਲਕੀਅਤ ਰਾਏ ਨੂੰ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵਲੋਂ ਸਨਮਾਨਿਤ ਕੀਤਾ ਗਿਆ | ਮਲਕੀਅਤ ਰਾਏ ਜੋ ਕਿ ਪਿਛਲੇ 45 ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਬਤੌਰ ਕੈਸ਼ੀਅਰ ਤੇ ਸੈਕਟਰੀ ਵਜੋਂ ਸੇਵਾ ਨਿਭਾਅ ਰਹੇ ਸਨ, ਅੱਜ ਉਨ੍ਹਾਂ ਨੂੰ ਸਭਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜਿਸ 'ਚ ਸਭਾ ਦੇ ਪ੍ਰਧਾਨ ਨਰਿੰਦਰ ਕੁਮਾਰ, ਸੈਕਟਰੀ ਮਹਿੰਦਰ ਪਾਲ, ਕੈਸ਼ੀਅਰ ਰਵੀ ਕਿਰਨ, ਜੋਗਿੰਦਰ ਪਾਲ, ਬਲਵਿੰਦਰ ਕੁਮਾ , ਮੁਕੇਸ਼ ਲੱਕੀ, ਦਵਿੰਦਰ, ਸੰਨੀ, ਕੋਮਲ, ਭਜਨ ਲਾਲ ਤੇ ਮੁੱਹਲਾ ਮਾਈ ਖਾਈ, ਮੁੱਹਲਾ ਬਸਤੀ ਭੂਰੇ ਖਾਂ, ਮੁੱਹਲਾ ਗੁੱਜਾ ਪੀਰ ਤੇ ਮੁੱਹਲਾ ਭਗਤਪੁਰਾ ਦੀ ਸੰਗਤ ਮੌਜੂਦ ਸੀ |