27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਾਲੀਆ ਕਾਲੋਨੀ ਵਾਸੀ <br/>

ਕਾਲੀਆ ਕਾਲੋਨੀ ਦੀਆਂ ਗਲੀਆਂ 'ਚ ਘੁੰਮਦਾ ਹੋਇਆ ਸੀਵਰੇਜ ਦਾ ਗੰਦਾ ਪਾਣੀ | ਅਜੀਤ ਤਸਵੀਰ <br/> 19-06-2025
ਜਲੰਧਰ, 18 ਜੂਨ (ਡਾ.ਜਤਿੰਦਰ ਸਾਬੀ)- ਸ਼ਹਿਰ ਦੀ ਨਾਮੀ ਕਲੋਨੀ ਵਜੋਂ ਜਾਣੀ ਜਾਂਦੀ ਕਾਲੀਆ ਕਲੋਨੀ ਦੇ ਨਿਵਾਸੀ ਇਸ ਵੇਲੇ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ | ਇਸ ਕਲੋਨੀ ਵਿਚ ਰਾਜਨੇਤਾ, ਸਮਾਜ ਸੇਵਕ, ਉਦਯੋਗਪਤੀ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਲੀਡਰ ਵੀ ਮੌਜੂਦ ਹਨ | ਇਸ ਵੇਲੇ ਕਾਲੀਆ ਕਲੋਨੀ ਦਾ ਹਾਲਤ ਇਹ ਹੈ ਕਿ ਰੋਜ਼ ਸਵੇਰੇ ਤੇ ਸ਼ਾਮ ਵੇਲੇ ਇਸ ਦੇ ਸੀਵਰੇਜ ਜਾਮ ਹੋ ਜਾਂਦਾ ਹੈ ਤੇ ਸਾਰਾ ਗੰਦਾਂ ਪਾਣੀ ਗਲੀਆਂ 'ਚ ਘੁੰਮਣ ਲੱਗ ਜਾਂਦਾ ਹੈ ਤੇ ਉਸ ਦੀ ਗੰਦੀ ਬਦਬੂ ਘਰਾਂ ਦੇ ਅੰਦਰ ਤੱਕ ਚਲੀ ਜਾਂਦੀ ਹੈ | ਬੇਸ਼ਕ ਇਸ ਕਲੋਨੀ ਦੀ ਆਪਣੀ ਇਕ ਵਿਕਾਸ ਕਮੇਟੀ ਵੀ ਹੈ ਪਰ ਉਸ ਨੇ ਵੀ ਕਦੇ ਵੀ ਕਿਸੇ ਜਰੂਰੀ ਕੰਮ ਵੱਲ ਧਿਆਨ ਨਹੀ ਦਿੱਤਾ ਤੇ ਵੋਟਾਂ ਵਾਲੇ ਵੋਟਾਂ ਲੈ ਕੇ ਤੁਰ ਜਾਂਦੇ ਹਨ ਤੇ ਵਾਪਸ ਪਿੱਛੇ ਮੁੜ ਕੇ ਨਹੀਂ ਵੇਖਦੇ ਕਿ ਕੋਲਨੀ ਵਾਸੀਆਂ ਦਾ ਕੀ ਹਾਲ ਹੈ | ਪਿਛਲੇ ਦਿਨਾਂ 'ਚ ਲਗਾਤਾਰ ਅੱਤ ਦੀ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਮੋਟਰ ਵੀ ਖਰਾਬ ਹੋ ਗਈ ਸੀ ਤੇ ਉਸ ਵੇਲੇ ਵੀ ਇਥੋਂ ਦੇ ਵਸਨੀਕ ਪਰੇਸ਼ਾਨ ਹੋਏ ਸਨ ਜੇਕਰ ਗੰਦੇ ਨਾਲੇ ਤੋਂ ਇਨ੍ਹਾਂ ਨੂੰ ਨਿਜਾਤ ਮਿਲੀ ਹੈ ਤੇ ਹੁਣ ਇਨ੍ਹਾਂ ਦੀ ਕਲੋਨੀ ਹੀ ਗੰਦਾਂ ਨਾਲ੍ਹਾ ਬਣ ਗਈ ਹੈ | ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਇਹ ਕਲੋਨੀ ਅਣਜਾਣ ਹੈ ਤੇ ਕਿਸੇ ਵੀ ਅਧਿਕਾਰੀ ਤੇ ਹਲਕਾ ਇੰਚਾਰਜ ਜਾਂ ਮੌਕੇ ਦੇ ਕੌਂਲਸਰ ਜਾਂ ਸਾਬਕਾ ਕੌਂਸਲਰ ਨੇ ਕਲੋਨੀ ਵਾਸੀਆਂ ਦੀ ਸੁੱਧ ਲੈਣ ਦੀ ਕੋਸ਼ਿਸ਼ ਨਹੀ ਕੀਤੀ | ਕਾਲੀਆਂ ਕਲੋਨੀ ਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਮਿਊਸ਼ਪਲ ਕਾਰਪੋਰੇਸ਼ਨ ਦਾ ਅਧਿਕਾਰੀਆਂ ਅੱਗੇ ਅਪੀਲ ਹੈ ਕਿ ਜਲਦੀ ਤੋਂ ਜਲਦੀ ਸੀਵਰੇਜ ਜਾਮ ਦੀ ਸਮੱਸਿਆ ਤੋਂ ਉਨ੍ਹਾਂ ਨੂੰ ਨਿਜਾਤ ਦਿਵਾਈ ਜਾਵੇ ਤੇ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ 'ਚ ਪਿਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।