ਜਲੰਧਰ, 18 ਜੂਨ (ਜਸਪਾਲ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਪੀ.ਸੀ.ਐਮ.ਐਸ.ਡੀ ਕਾਲਜ ਫਾਰ ਵੂਮੈਨ ਦੀ ਐਨਸੀਸੀ ਯੂਨਿਟ ਵਲੋਂ ਫਾਈਨ ਆਰਟਸ ਵਿਭਾਗ ਦੇ ਸਹਿਯੋਗ ਨਾਲ 'ਇੱਕ ਧਰਤੀ, ਇੱਕ ਸਿਹਤ ਲਈ ਯੋਗਾ' ਥੀਮ 'ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਇਹ ਪ੍ਰੋਗਰਾਮ ਐਸੋਸੀਏਟ ਐਨਸੀਸੀ ਅਫਸਰ ਕੈਪਟਨ ਪਿ੍ਆ ਮਹਾਜਨ ਦੀ ਅਗਵਾਈ ਹੇਠ ਕਰਵਾਇਆ ਗਿਆ ¢ ਮੁਕਾਬਲੇ 'ਚ ਵਿਦਿਆਰਥੀਆਂ ਨੇ ਉਤਸ਼ਾਹੀ ਭਾਗੀਦਾਰੀ ਕੀਤੀ, ਜਿਨ੍ਹਾਂ ਨੇ ਜੀਵੰਤ ਪੇਂਟਿੰਗਾਂ ਰਾਹੀਂ ਆਪਣੀ ਸਿਰਜਣਾਤਮਕਤਾ ਤੇ ਯੋਗ ਦੇ ਸੰਪੂਰਨ ਸਿਹਤ ਤੇ ਵਾਤਾਵਰਨ ਸਦਭਾਵਨਾ ਨਾਲ ਡੂੰਘੇ ਸਬੰਧ ਬਾਰੇ ਸਮਝ ਦਾ ਪ੍ਰਗਟਾਵਾ ਕੀਤਾ ¢ ਸਮਾਗਮ ਦਾ ਉਦੇਸ਼ ਨÏਜਵਾਨਾਂ ਤੇ ਵੱਡੇ ਭਾਈਚਾਰੇ ਵਿੱਚ ਮਨ, ਸਰੀਰ ਤੇ ਵਾਤਾਵਰਨ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਯੋਗਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ¢ ਇਸ ਮÏਕੇ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰ ਅਤੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਨੇ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ, ਜਿਸ 'ਚ ਇੱਕ ਸਿਹਤਮੰਦ ਤੇ ਵਧੇਰੇ ਸਦਭਾਵਨਾਪੂਰਨ ਸੰਸਾਰ ਲਈ ਯੋਗਾ ਵਰਗੇ ਰਵਾਇਤੀ ਅਭਿਆਸਾਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਜੋੜਨ ਦੇ ਨਾਲ-ਨਾਲ ਇਸ ਮਹੱਤਵਪੂਰਨ ਸੰਦੇਸ਼ ਨੂੰ ਫੈਲਾਉਣ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ¢ ਉਨ੍ਹਾਂ ਨੇ ਐਨਸੀਸੀ ਇੰਚਾਰਜ ਏਐਨਓ ਕੈਪਟਨ ਪਿ੍ਆ ਮਹਾਜਨ ਤੇ ਸ਼੍ਰੀਮਤੀ ਆਸ਼ੀਮਾ, ਸਹਾਇਕ ਪ੍ਰੋਫੈਸਰ, ਫਾਈਨ ਆਰਟਸ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ¢