28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੀ. ਟੀ. ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਜਪਾਨ ਦੀ ਯੂਨੀਵਰਸਿਟੀ ਵਲੋਂ ਸੱਦਾ <br/>

ਅਜੀਤ ਡੈਸਕ 19-06-2025
ਜਲੰਧਰ, 18 ਜੂਨ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਦੇ ਦੋ ਪ੍ਰਸਿੱਧ ਖੋਜਕਰਤਾ ਡਾ. ਵੀਰ ਵਿਕ੍ਰਮ ਤੇ ਕੌਣਵਾ ਰਾਏ ਚÏਧਰੀ ਨੂੰ ਜਾਪਾਨ ਦੀ ਮਸ਼ਹੂਰ ਤੇਇਕਿਓ ਯੂਨੀਵਰਸਿਟੀ ਵਲੋਂ ਇਕ ਵਿਸ਼ੇਸ਼ ਅੰਤਰਰਾਸ਼ਟਰੀ ਖੋਜ ਕਾਰਜ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ ¢ ਇਹ ਸੱਦਾ ਵਿਗਿਆਨਕ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ ਸੀ.ਟੀ. ਯੂਨੀਵਰਸਿਟੀ ਦੀ ਤੇਜ਼ੀ ਨਾਲ ਵਧ ਰਹੀ ਗਲੋਬਲ ਪਛਾਣ ਦਾ ਸਬੂਤ ਹੈ | ਇਹ ਕਾਰਜਕ੍ਰਮ ਤੇਇਕਿਓ ਯੂਨੀਵਰਸਿਟੀ ਦੇ ਇੰਸਟੀਟਿਊਟ ਆਫ ਮੈਡੀਕਲ ਮਾਇਕੋਲੋਜੀ ਵਲੋਂ ਕਰਵਾਇਆ ਜਾ ਰਿਹਾ ਹੈ, ਜਿਸ 'ਚ ਰੇਸ਼ਮ ਦੇ ਕੀੜੇ ਦੀ ਵਰਤੋਂ ਕਰਕੇ ਸੰਕ੍ਰਾਮਕ ਬਿਮਾਰੀਆਂ 'ਤੇ ਉੱਨਤ ਬਾਇਓਮੈਡੀਕਲ ਖੋਜ ਕੀਤੀ ਜਾਵੇਗੀ ¢ ਇਹ ਮਾਡਲ ਅਧੁਨਿਕ ਵਿਗਿਆਨਕ ਵਿਧੀਆਂ ਦਾ ਹਿੱਸਾ ਹੈ ਜੋ ਪਰੰਪਰਾਗਤ ਜੰਤੂ ਟੈਸਟਿੰਗ ਤੋਂ ਇਲਾਵਾ ਇਕ ਨੈਤਿਕ, ਪ੍ਰਭਾਵਸ਼ਾਲੀ ਤੇ ਉਮੀਦ ਭਰਿਆ ਬਦਲ ਦਿੰਦਾ ਹੈ ¢ ਇਹ ਸੱਦਾ ਡਾ. ਅਤਸੁਸ਼ੀ ਮਿਯਾਸ਼ੀਤਾ ਵਲੋਂ ਦਿੱਤਾ ਗਿਆ ਹੈ ਜੋ ਐਂਟੀਫੰਗਲ ਇਮਿਊਨੋਬਾਇਓਲੋਜੀ ਵਿੱਚ ਵਿਸ਼ਵ ਪ੍ਰਸਿੱਧ ਵਿਗਿਆਨਕ ਮੰਨੇ ਜਾਂਦੇ ਹਨ ¢ ਡਾ. ਮਿਯਾਸ਼ੀਤਾ ਨੇ ਸੀ.ਟੀ. ਯੂਨੀਵਰਸਿਟੀ ਵਲੋਂ ਡ੍ਰੋਸੋਫਿਲਾ ਤੇ ਜ਼ੈਬਰਾਫਿਸ਼ ਮਾਡਲ ਦੀ ਵਰਤੋਂ ਕਰਕੇ ਨਿਊਰੋਟÏਕਸਿਕੋਲੋਜੀ ਅਤੇ ਈਕੋਟÏਕਸਿਕੋਲੋਜੀ ਵਿੱਚ ਕੀਤੇ ਗਏ ਕੰਮਾਂ ਦੀ ਖਾਸ ਤੌਰ 'ਤੇ ਸ਼ਲਾਘਾ ਕੀਤੀ | ਇਸ ਅਕਾਦਮਿਕ ਐਕਸਚੇੰਜ ਤਹਿਤ, ਡਾ. ਵੀਰ ਵਿਕ੍ਰਮ ਅਤੇ ਰਾਏ ਚÏਧਰੀ ਦੋ ਹਫ਼ਤੇ ਤੱਕ ਤੇਇਕਿਓ ਯੂਨੀਵਰਸਿਟੀ ਵਿੱਚ ਰਹਿ ਕੇ ਅਧੁਨਿਕ ਤਕਨੀਕਾਂ ਬਾਰੇ ਹੱਥੋ-ਹੱਥ ਸਿਖਲਾਈ ਲੈਣਗੇ ਅਤੇ ਦੁਨੀਆ ਦੇ ਪ੍ਰਮੁੱਖ ਵਿਗਿਆਨੀਆਂ ਨਾਲ ਮਿਲ ਕੇ ਸਾਂਝੇ ਰਿਸਰਚ 'ਚ ਭਾਗ ਲੈਣਗੇ ¢ ਇਸ ਮਾਣ ਭਰੇ ਮੌਕੇ 'ਤੇ ਸੀ.ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਯੂਨੀਵਰਸਿਟੀ ਦੀ ਖੋਜ ਟੀਮ ਨੂੰ ਮਿਲੀ ਇਹ ਅੰਤਰਰਾਸ਼ਟਰੀ ਪਛਾਣ 'ਤੇ ਖੁਸ਼ੀ ਜਤਾਈ ਹੈ |

ਪਿਛਲੀ ਖ਼ਬਰ ਐਲ. ਪੀ. ਯੂ. ਨੇ ਟਾਈਮਜ਼ ਹਾਇਰ ਐਜੂਕੇਸ਼ਨ ਇੰਪੈਕਟ ਰੈਂਕਿੰਗ 'ਚ ਗੋਲਬਲ ਟਾਪ 50 'ਚ ਬਣਾਈ ਥਾਂ <br/> ਅਗਲੀ ਖ਼ਬਰ ਦੁੱਗਲ ਚਾਂਪ 'ਤੇ ਹੋਏ ਝਗੜੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ -ਸਿੱਖ ਤਾਲਮੇਲ ਕਮੇਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।