ਜਲੰਧਰ, 18 ਜੂਨ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਟਾਈਮਜ਼ ਹਾਇਰ ਐਜੂਕੇਸ਼ਨ (ਟੀ. ਐਚ. ਈ.) ਇੰਪੈਕਟ ਰੈਂਕਿੰਗਜ਼ 2025 'ਚ ਗਲੋਬਲ ਟਾਪ 50 ਵਿਚ ਦਾਖਲ ਹੋਣ ਵਾਲੀ ਦੂਸਰੀ ਅਜਿਹੀ ਭਾਰਤੀ ਯੂਨੀਵਰਸਿਟੀ ਬਣ ਕੇ ਇਤਿਹਾਸ ਰਚਿਆ ਹੈ ¢ ਵਿਸ਼ਵ ਪੱਧਰ 'ਤੇ 48ਵੇਂ ਸਥਾਨ 'ਤੇ ਐਲਪੀਯੂ ਇੱਕ ਅਜਿਹੀ ਯੂਨੀਵਰਸਿਟੀ ਬਣ ਗਈ ਹੈ ਜੋ ਭਾਰਤ ਦੇ ਉੱਚ ਸਿੱਖਿਆ ਖੇਤਰ 'ਚ ਅੱਗੇ ਵੱਧਣ ਦੀਆਂ ਆਪਣੀ ਸੀਮਾਵਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ | ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਯੂਨੀਵਰਸਿਟੀਆਂ ਇਨ੍ਹਾਂ ਗਲੋਬਲ ਰੈਂਕਿੰਗਜ਼ 'ਚ ਚੋਟੀ ਦੀਆਂ 50 'ਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਈਆਂ ਹਨ ¢ ਐਲਪੀਯੂ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ), ਆਇਓਵਾ ਸਟੇਟ ਯੂਨੀਵਰਸਿਟੀ ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਨਾਲ-ਨਾਲ ਆਈਆਈਟੀ ਗਾਂਧੀਨਗਰ, ਆਈਆਈਟੀ ਮੰਡੀ, ਆਈਆਈਟੀ ਗੁਹਾਟੀ ਅਤੇ ਆਈਆਈਐਮ ਇੰਦÏਰ ਵਰਗੇ ਚੋਟੀ ਦੇ ਭਾਰਤੀ ਸੰਸਥਾਨਾਂ ਸਮੇਤ ਕਈ ਵਿਸ਼ਵਵਿਆਪੀ ਸੰਸਥਾਵਾਂ ਨੂੰ ਪਛਾੜ ਦਿੱਤਾ ਹੈ ¢ ਐਲਪੀਯੂ ਨੇ ਲਗਾਤਾਰ ਦੂਜੇ ਸਾਲ ਭਾਰਤ ਦੀਆਂ ਜਨਤਕ ਤੇ ਨਿੱਜੀ ਯੂਨੀਵਰਸਿਟੀਆਂ ਦੋਵਾਂ 'ਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ ਤੇ ਗੁਣਵੱਤਾ ਸਿੱਖਿਆ (ਐਸਡੀਜੀ 4) ਦੀ ਸ਼੍ਰੇਣੀ 'ਚ ਐਲਪੀਯੂ ਨੇ ਵਿਸ਼ਵ ਪੱਧਰ 'ਤੇ 18ਵਾਂ ਰੈਂਕ ਪ੍ਰਾਪਤ ਕੀਤਾ ਹੈ | ਐਲਪੀਯੂ ਨੇ 92.6 ਦਾ ਪ੍ਰਭਾਵਸ਼ਾਲੀ ਸਮੁੱਚਾ ਸਕੋਰ ਪ੍ਰਾਪਤ ਕੀਤਾ, ਜੋ ਪਿਛਲੇ ਸਾਲ ਦੇ 86.2 ਤੋਂ ਕਾਫ਼ੀ ਜ਼ਿਆਦਾ ਹੈ ਜਿਸ ਨਾਲ ਯੂਨੀਵਰਸਿਟੀ 2024 ਵਿੱਚ 101-200 ਗਲੋਬਲ ਬੈਂਡ ਤੋਂ 2025 ਵਿੱਚ ਚੋਟੀ ਦੇ 50 ਗਲੋਬਲ ਲੀਗ ਵਿੱਚ ਪਹੁੰਚ ਗਈ ¢ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਗਲੋਬਲ ਮੀਲ ਪੱਥਰ ਨਾ ਸਿਰਫ਼ ਐਲਪੀਯੂ ਲਈ ਸਗੋਂ ਭਾਰਤੀ ਉੱਚ ਸਿੱਖਿਆ ਲਈ ਵੀ ਇੱਕ ਮਾਣ ਵਾਲਾ ਪਲ ਹੈ ¢ ਸਾਨੂੰ ਭਾਰਤ ਦੀਆਂ ਪਹਿਲੀਆਂ ਯੂਨੀਵਰਸਿਟੀਆਂ 'ਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ ਜੋ ਵਿਸ਼ਵ ਪੱਧਰ 'ਤੇ ਚੋਟੀ ਦੀਆਂ 50 ਵਿੱਚ ਦਰਜਾ ਪ੍ਰਾਪਤ ਕਰਦੀਆਂ ਹਨ ¢ ਉਨ੍ਹਾਂ ਕਿਹਾ ਕਿ ਇਸ ਨਾਲ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ (ਐਮਡੀਜੀ) ਪ੍ਰਤੀ ਐਲਪੀਯੂ ਦੀ ਵਚਨਬੱਧਤਾ ਨੂੰ ਵੀ ਮਹੱਤਵਪੂਰਨ ਮਾਨਤਾ ਮਿਲੀ ਹੈ | ਇਹ ਸ਼ਾਨਦਾਰ ਪ੍ਰਾਪਤੀ ਐਲਪੀਯੂ ਨੂੰ ਵਿਸ਼ਵਵਿਆਪੀ ਉੱਤਮਤਾ ਤੇ ਉਦੇਸ਼-ਆਧਾਰਿਤ ਸਿੱਖਿਆ ਦੇ ਇੱਕ ਪ੍ਰਕਾਸ਼ਮਾਨ ਵਜੋਂ ਸਥਾਪਿਤ ਕਰਦੀ ਹੈ ¢