28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੇਵਾਦਾਰਾਂ ਦੀ ਮੁਸ਼ਕਿਲਾਂ ਹੱਲ ਕਰਨ ਦੀ ਮੰਗ <br/>

ਮੀਟਿੰਗ ਵਿਚ ਬੰਟੂ ਸੱਭਰਵਾਲ, ਨਿਤਿਸ਼ ਨਾਹਰ ਤੇ ਹੋਰ | ਤਸਵੀਰ: ਮੁਨੀਸ਼ <br/> 19-06-2025
ਜਲੰਧਰ, 18 ਜੂਨ (ਸ਼ਿਵ)-ਨਗਰ ਨਿਗਮ ਸੇਵਾਦਾਰ ਯੂਨੀਅਨ ਦੇ ਪ੍ਰਧਾਨ ਨਿਤੀਸ਼ ਨਾਹਰ ਤੇ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ਦੀ ਅਗਵਾਈ 'ਚ ਸੇਵਾਦਾਰਾਂ ਨੂੰ ਆ ਰਹੀ ਦਿੱਕਤ ਪ੍ਰੇਸ਼ਾਨੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਇਸ ਗੱਲ ਦੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਕਿ ਸਮੇਂ ਮੁਤਾਬਕ ਸੇਵਾਦਾਰਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ ਹਨ ਤੇ ਇਹ ਲੰਬਾ ਸਮਾਂ ਇਕ ਪੋਸਟ 'ਤੇ ਹੀ ਕੰਮ ਕਰ ਰਹੇ ਹਨ | ਨਿਤੀਸ਼ ਨਾਹਰ ਨੇ ਕਿਹਾ ਕੀ ਜੇਕਰ ਸਰਕਾਰੀ ਛੁੱਟੀ ਹੁੰਦੀ ਹੈ ਅਧਿਕਾਰੀ ਉਨ੍ਹਾਂ ਨੂੰ ਬੁਲਾ ਕੰਮ ਕੰਮ ਲੈਂਦੇ | ਮੀਟਿੰਗ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਯੂਨੀਅਨ ਦੇ ਪ੍ਰਧਾਨ ਨਿਤੀਸ਼ ਨਾਹਰ ਅਤੇ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ਸੋਮਵਾਰ 23 ਜੂਨ ਨੂੰ ਨਿਗਮ ਕਮਿਸ਼ਨਰ ਗÏਤਮ ਜੈਨ ਨੂੰ ਮਿਲ ਕੇ ਇੱਕ ਮੰਗ ਪੱਤਰ ਦੇਣਗੇ ਤੇ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਬਾਰੇ ਗੱਲਬਾਤ ਕੀਤੀ ਜਾਵੇਗੀ | ਇਸ ਮੌਕੇ ਵਿਸ਼ੂ ਸਭਰਵਾਲ, ਚੰਦਨ ਗਿੱਲ, ਅਨੂਪ, ਸਾਹਿਲ, ਕਰਨ ਸਭਰਵਾਲ ,ਨਮਨ, ਕਰਨ ਮੱਟੂ ,ਹਰੀਸ਼, ਨਰਿੰਦਰ ਤੇ ਹੋਰ ਹਾਜਰ ਸਨ |

ਪਿਛਲੀ ਖ਼ਬਰ ਪਾਣੀ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ-ਸਵਾਮੀ ਅਸ਼ਵਿਨਿਆਨੰਦ <br/> ਅਗਲੀ ਖ਼ਬਰ ਐਲ. ਪੀ. ਯੂ. ਨੇ ਟਾਈਮਜ਼ ਹਾਇਰ ਐਜੂਕੇਸ਼ਨ ਇੰਪੈਕਟ ਰੈਂਕਿੰਗ 'ਚ ਗੋਲਬਲ ਟਾਪ 50 'ਚ ਬਣਾਈ ਥਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।