ਜਲੰਧਰ, 18 ਜੂਨ (ਸ਼ੈਲੀ)- ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਤੇ ਕੈਂਟੋਨਮੈਂਟ ਬੋਰਡ ਵਲੋਂ ਜਲੰਧਰ ਕੈਂਟ 'ਚ ਜਵਾਹਰ ਪਾਰਕ 'ਚ ਕਰਵਾਏ ਜਾ ਰਹੇ ਸੱਤ ਰੋਜ਼ਾ ਯੋਗ ਕੈਂਪ ਦੇ ਚੌਥੇ ਦਿਨ ਵਿਸ਼ੇਸ਼ ਤੌਰ 'ਤੇ ਜਲੰਧਰ ਕੈਂਟ ਦੇ ਸੀ.ਈ.ਓ. ਕੁੰਵਰ ਓਮਪਾਲ ਸਿੰਘ, ਉਨ੍ਹਾਂ ਦੀ ਧਰਮਪਤਨੀ ਸੀਮਾ, ਵਿਕਾਸ ਸਚਦੇਵਾ, ਸਵਾਮੀ ਸੱਜਨਾਨੰਦ, ਕੈਂਟੋਨਮੈਂਟ ਬੋਰਡ ਗਰਲਜ਼ ਸਕੂਲ ਦੀ ਪਿ੍ੰਸੀਪਲ ਪੁਨਮ ਪਾਠਕ, ਮਹੇਸ਼ ਗੁਪਤਾ, ਦਿਨੇਸ਼ ਕੁਮਾਰ, ਸੁਨੀਲ ਕੁਮਾਰ, ਅੰਜੀਵ, ਕਮਲ ਕੁਮਾਰ ਵੀ ਮੌਜੂਦ ਸਨ | ਇਸ ਦੌਰਾਨ ਯੋਗਾਚਾਰੀਆ ਸਵਾਮੀ ਅਸ਼ਵਿਨਿਆਨੰਦ ਨੇ ਸਾਰੇ ਯੋਗ ਪ੍ਰੇਮੀਆਂ ਨੂੰ ਪ੍ਰਾਣਾਯਾਮ ਦੇ ਨਾਲ ਨਾਲ ਮਰਕਟ ਆਸਨ, ਤਾੜ ਆਸਨ, ਵਰਖ਼ ਆਸਨ ਤੇ ਮੰਡੂਕ ਆਸਨ ਕਰਵਾਏ | ਉਨ੍ਹਾਂ ਨੇ ਕਿਹਾ ਕਿ ਭੋਜਨ ਨੂੰ ਚੰਗੀ ਤਰ੍ਹਾਂ ਚੱਬ ਕੇ ਅਤੇ ਏਕਾਗ੍ਰਤਾ ਨਾਲ ਖਾਣਾ ਸਿਰਫ਼ ਸਾਡੀ ਪਚਨ ਕਿ੍ਆ ਲਈ ਹੀ ਨਹੀਂ, ਸਗੋਂ ਪੂਰੇ ਸਰੀਰਕ ਸਿਹਤ ਲਈ ਬਹੁਤ ਜ਼ਰੂਰੀ ਹੈ | ਸਿਹਤਮੰਦ ਰਹਿਣ ਤੇ ਬਿਮਾਰੀਆਂ ਤੋਂ ਬਚਣ ਲਈ ਪਾਣੀ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ |